ਅੰਮ੍ਰਿਤਸਰ, 9 ਜੁਲਾਈ, ਹ.ਬ. : ਸ਼ਹਿਰ ਦੇ ਸਦਰ ਥਾਣੇ ਦੇ ਇਲਾਕੇ ਵਿਚ ਬੇਹੱਦ ਸ਼ਰਮਨਾਮ ਘਟਨਾ ਵਾਪਰੀ। ਇੱਕ ਮਹਿਲਾ ਨਾਲ ਉਸ ਦੇ ਪ੍ਰੇਮੀ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੀ  ਮਾਂ ਨਾਲ ਮਾਰਕੁੱਟ ਕਰਦੇ ਹੋਏ ਉਸ ਨੂੰ ਵੀ ਅਲੱਗ ਕਮਰੇ ਵਿਚ ਬੰਦ ਕਰ ਦਿੱਤਾ।  ਬਲਾਤਕਾਰ ਦਾ ਵਿਰੋਧ ਕਰਨ 'ਤੇ ਪ੍ਰੇਮੀ ਨੇ ਮਹਿਲਾ ਦੇ ਕੱਪੜੇ ਪਾੜ ਦਿੱਤੇ। ਇਸ ਤੋਂ ਬਾਅਦ ਮਹਿਲਾ ਬਗੈਰ ਕੱਪੜਿਆਂ ਦੇ ਹੀ ਰੌਲਾ ਪਾਉਂਦੀ ਹੋਈ ਘਰ ਤੋਂ ਭੱਜੀ।
ਰੌਲਾ ਸੁਣ ਕੇ ਲੋਕਾਂ ਨੇ ਪੀੜਤਾ ਅਤੇ ਉਸ ਦੀ ਮਾਂ ਨੂੰ ਹਸਪਤਾਲ ਪਹੁੰਚਾਇਆ। ਪੀੜਤਾ ਦਾ ਦੋਸ਼ ਹੈ ਕਿ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਤਾਂ ਪੁਲਿਸ ਸਮਝੌਤੇ ਦਾ ਦਬਾਅ ਬਣਾਉਣ ਲੱਗੀ। ਉਸ ਨੇ ਹੁਣ ਡੀਜੀਪੀ ਦਿਨਕਰ ਗੁਪਤਾ ਅਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਨਸਾਫ ਮੰਗਿਆ।
ਪੀੜਤਾ ਨੇ ਦੱਸਿਆ ਕਿ ਉਹ ਵਿਆਹੁਤਾ ਹੈ ਅਤੇ ਉਸ ਦੀ ਸੱਤ ਸਾਲ ਦੀ ਬੱਚੀ ਵੀ ਹੈ। ਕਰੀਬ ਚਾਰ ਸਾਲ ਪਹਿਲਾਂ ਉਸ ਦੇ ਸੰਧੂ ਕਲੌਨੀ ਵਿਚ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ । ਮੁਲਜ਼ਮ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਬਲੈਕਮੇਲ ਕਰਨ ਲੱਗਾ।  ਉਸ ਨੇ ਕਈ ਜਗ੍ਹਾ ਬੁਲਾ ਕੇ ਬਲਾਤਕਾਰ ਕੀਤਾ। ਉਸ ਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਸੀ। ਵਿਆਹ ਤੋਂ ਪਹਿਲਾਂ ਉਸ ਨੇ ਉਸ ਨੂੰ ਅਪਣੇ ਘਰ ਬੁਲਾਇਆ। ਫੇਰ ਉਸ ਦੇ ਨਾਲ ਬਲਾਤਕਾਰ ਕੀਤਾ। ਹੁਣ ਨੌਜਵਾਨ ਦਾ ਵਿਆਹ ਹੋ ਚੁੱਕਾ ਹੈ ਲੇਕਿਨ ਉਹ ਅਪਣੀ ਹਰਕਤਾਂ ਤੋਂ ਬਾਜ਼ ਨਹੀਂ  ਆ ਰਿਹਾ।

ਹੋਰ ਖਬਰਾਂ »

ਹਮਦਰਦ ਟੀ.ਵੀ.