ਵਾਸ਼ਿੰਗਟਨ, 9 ਜੁਲਾਈ, ਹ.ਬ. : ਨਵੰਬਰ ਵਿਚ ਹੋਣ ਵਾਲੀ ਚੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੁਸੀਬਤਾਂ ਵਧਦੀ ਹੀ ਜਾ ਰਹੀਆਂ ਹਨ। ਸਾਬਕਾ ਕੌਮੀ ਸੁਰੱÎਖਿਆ ਸਲਾਹਕਾਰ ਜੌਨ ਬੋਲਟਨ ਤੋ ਬਾਅਦ ਹੁਣ ਟਰੰਪ ਦੀ ਭਤੀਜੀ ਨੇ ਅਪਣੀ ਕਿਤਾਬ ਵਿਚ ਉਨ੍ਹਾਂ ਲੈ ਕੇ ਸਨਸਨੀਖੇਜ ਖੁਲਾਸੇ ਕੀਤੇ ਹਨ। ਮੈਰੀ ਟਰੰਪ ਨੇ ਅਪਣੇ ਚਾਚਾ ਨੂੰ ਧੋਖੇਬਾਜ਼ ਦੱਸਦੇ ਹੋਏ ਲਿਖਿਆ ਹੈ ਕਿ ਕਿਸ ਤਰ੍ਹਾਂ ਹਨ੍ਹੇਰੇ, ਕਰੂਰਤਾ ਦੇ ਦਹਾਕਿਆਂ ਲੰਬੇ ਇਤਿਹਾਸ ਨੇ ਉਨ੍ਹਾਂ ਇੱਕ ਲਾਪਰਵਾਹ ਨੇਤਾ ਵਿਚ ਤਬਦੀਲ ਕਰ ਦਿੱਤਾ, ਜੋ ਹੁਣ ਦੁਨੀਆ ਦੇ ਸਿਹਤ, ਅਰਥ ਵਿਵਸਥਾ, ਸੁਰੱਖਿਆ ਅਤੇ ਸਮਾਜਕ ਤਾਣੇ ਬਾਣੇ ਦੇ ਲਈ ਖ਼ਤਰਾ ਬਣ ਚੁੱਕੇ ਹਨ।  ਮੈਰੀ ਨੇ ਲਿਖਿਆ ਕਿ ਟਰੰਪ ਲੋਕਾਂ ਨੂੰ ਸਿਰਫ ਪੈਸੇ ਨਾਲ ਤੋਲਦੇ ਹਨ ਅਤੇ ਧੋਖਾਧੜੀ ਨੂੰ ਉਨ੍ਹਾਂ ਨੇ ਜੀਵਨ ਦਾ ਤਰੀਕਾ ਬਣਾ ਲਿਆ। ਅਗਲੇ ਹਫਤੇ ਜਾਰੀ ਹੋਣ ਵਾਲੀ ਮੈਰੀ ਨੂੰ ਇਸ  ਕਿਤਾਬ 'ਟੂ ਮਚ ਐਂਡ ਨੇਵਰ ਇਨਫ : ਹਾਓ ਮਾਈ ਫੈਮਿਲੀ ਕ੍ਰਿÂਏਡ ਦ ਵਰਲਡਸ ਮੋਸਟ ਡੈਂਜਰਸ ਮੈਨ' ਨੇ ਅਮਰੀਕੀ ਸਿਆਸਤ ਵਿਚ ਖਨਬਲੀ ਮਚਾ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.