ਦੁਬਈ, 9 ਜੁਲਾਈ, ਹ.ਬ. : ਦੁਬਈ ਵਿਚ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਇੱਕ ਵਿਲੱਖਣ ਕਾਰਨਾਮ ਕਰ ਦਿਖਾਇਆ। ਸੋਹਮ ਮੁਖਰਜੀ ਨੇ ਇੱਕ ਪੈਰ ਨਾਲ 101 ਵਾਰ ਕੁੱਦ ਕੇ ਅਪਣਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਕਰਵਾ ਲਿਆ। ਇਸ ਕਾਰਨਾਮੇ ਦੇ ਲਈ ਗਿੰਨੀਜ਼ ਬੁੱਕ ਦੇ ਅਧਿਕਾਰੀ ਮੌਜੂਦ ਸੀ ਅਤੇ ਸਾਰੇ ਮਾਪਦੰਡਾਂ ਨੂੰ ਧਿਆਨ ਵਿਚ ਰਖਦੇ ਹੋਏ ਉਨ੍ਹਾਂ ਦਾ ਵੀਡੀਓ ਲਿਆ ਗਿਆ। ਜਿਸ ਦੇ ਆਧਾਰ 'ਤੇ ਉਨ੍ਹਾਂ ਦੇ ਨਾਂ ਇਹ ਕਰਤੱਬ ਕੀਤਾ ਗਿਆ। ਦਿੱਲੀ ਨਾਲ ਸਬੰਧ ਰੱਖਣ ਵਾਲੇ ਮੁਖਰਜੀ ਨੇ 30 ਸੈਕੰਡ ਵਿਚ 96 ਵਾਰ ਕੁੱਦਣ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ। ਰਿਕਾਰਡ ਤੋੜਨ 'ਤੇ ਕੌਮਾਂਤਰੀ ਸੰਸਥਾ ਨੇ ਇੱਕ ਬਿਆਨ ਜਾਰੀ ਕਰਕੇ  ਕਿਹਾ, ਵੀਡੀਓ ਵਿਚ ਮੁਖਰਜੀ ਕੁਲ 110 ਵਾਰ ਕੁੱਦਿਆ ਹੈ। ਲੇਕਿਨ ਇਨ੍ਹਾਂ ਵਿਚੋਂ 9 ਨੂੰ ਠੀਕ ਨਹੀਂ ਸਮਝਿਆ ਗਿਆ। ਮੁਖਰਜੀ ਨੇ ਕਿਹਾ ਕਿ ਇਸ ਨੂੰ ਦੋ ਕੈਮਰਿਆ ਨਾਲ ਰਿਕਾਰਡ ਕੀਤਾ ਗਿਆ। ਮੁਖਰਜੀ ਨੇ ਕਿਹਾ ਕਿ ਇਸ ਰਿਕਾਰਡ ਨੂੰ ਤੋੜਨ ਵਿਚ ਉਨ੍ਹਾਂ ਦੀ ਮਦਦ ਤਾਇਕਵਾਂਡੋ ਵਿਚ 13 ਸਾਲਾਂ ਦੀ ਉਨ੍ਹਾ ਦੀ ਮਿਹਨਤ ਨੇ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.