ਲਿਊਬਲਿਆਨਾ, 9 ਜੁਲਾਈ, ਹ.ਬ. : ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੇ ਲੱਕੜ ਨਾਲ ਬਣਾਏ ਬੁੱਤ ਨੂੰ ਸਲੋਵੇਨਿਆ ਸਥਿਤ ਉਨ੍ਹਾਂ ਦੇ ਗ੍ਰਹਿ ਨਗਰ ਸੇਵੇਨਿਕਾ ਵਿਚ ਸਥਾਪਤ ਕੀਤਾ ਗਿਆ ਸੀ। ਚਾਰ ਜੁਲਾਈ ਦੀ ਰਾਤ ਇਸ ਬੁੱਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਦਿਨ ਅਮਰੀਕਾ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਇਸ ਬੁੱਤ ਨੂੰ ਬਣਾਉਣ ਵਾਲੇ ਕਲਾਕਾਰ ਨੇ ਇਸ ਦੀ ਜਾਣਕਾਰੀ ਦਿੱਤੀ।
ਬਰਲਿਨ ਵਿਚ ਰਹਿਣ ਵਾਲੇ ਇੱਕ ਅਮਰੀਕੀ ਕਲਾਕਾਰ ਡਾਉਨੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਦੱਸਿਆ ਕਿ ਬੁੱਤ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਡਾਉਨੀ ਨੇ ਕਿਹਾ ਕਿ ਮੈਂ  ਜਾਨਣਾ ਚਾਹਾਂਗਾ ਕਿ ਕੁਝ ਲੋਕਾਂ ਨੇ ਅਜਿਹਾ ਕਿਉਂ ਕੀਤਾ?
ਵਾਸ਼ਿੰਗਟਨ ਵਿਚ ਮੇਲਾਨੀਆ ਟਰੰਪ ਦੇ ਦਫ਼ਤਰ ਤੋਂ ਜਦ ਇਸ ਸਬੰਧ ਵਿਚ ਪੁਛਿਆ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ।  ਹਾਲ ਦੇ ਹਫਤਿਆਂ ਵਿਚ ਟਰੰਪ ਨੇ ਅਮਰੀਕੀ ਇਤਿਹਾਸਕ ਯਾਦਗਾਰਾਂ ਨੂੰ ਨਸ਼ਟ ਕਰਨ ਜਾਂ ਤੋੜਫੋੜ ਕਰਨ ਵਾਲੇ ਕਿਸੇ ਵਿਅਕਤੀ  'ਤੇ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਡਾਉਨੀ ਨੇ ਕਿਹਾ ਕਿ ਉਸ ਨੇ ਇਸ ਘਟਨਾ  ਸਬੰਧੀ ਪੁਲਿਸ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.