ਫਰੈਂਕਫਰਟ, 9 ਜੁਲਾਈ, ਹ.ਬ. : ਆਬੂਧਾਬੀ ਵਿਚ ਰਹਿਣ ਵਾਲੀ ਇੱਕ ਭਾਰਤੀ ਔਰਤ ਯਾਤਰੀ ਸਬੰਧੀ ਸਾਰੇ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ 'ਤੇ ਚਾਰ ਦਿਨ ਤੋਂ ਫਸੀ ਹੋਈ ਹੈ। ਔਰਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਸ ਨੂੰ ਯੂਏਈ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ। ਯੂਏਈ ਦੀ ਇੱਕ ਇਸ਼ਤਿਹਾਰ ਕੰਪਨੀ ਵਿਚ ਕੰਮ ਕਰਨ ਵਾਲੀ ਭਾਰਤੀ ਪ੍ਰਿਆ ਮਹਿਤਾ ਅਮਰੀਕਾ ਦੇ ਸੈਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਤੋਂ ਫਰੈਂਕਫਰਟ ਪੁੱਜੀ। ਫਰੈਂਕਫਰਟ ਤੋਂ ਚਾਰ ਜੁਲਾਈ ਨੂੰ ਦੁਬਈ ਦੇ ਲਈ ਉਨ੍ਹਾਂ ਦੀ ਉਡਾਣ ਸੀ ਲੇਕਿਨ ਉਨ੍ਹਾਂ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ ਕਿਉਂÎਕਿ ਉਨ੍ਹਾਂ ਦੇ ਕੋਲ ਯੂਏਈ ਦੁਆਰਾ ਜਾਰੀ ਕੀਤੇ ਜਾਣ ਵਾਲੇ ਪਛਾਣ ਅਤੇ ਨਾਗਰਿਕਤਾ ਦੇ ਲਈ ਸੰਘੀ ਅਥਾਰਿਟੀ ਮਨਜ਼ੂਰੀ ਨਹੀਂ ਹੈ।
ਮਹਿਤਾ ਨੇ ਦਾਅਵਾ ਕੀਤਾ ਕਿ ਲੁਫਤਾਂਸਾ ਅਤੇ ਯੂਨਾਈਟਡ ਏਅਰਲਾਈਨਜ਼ ਨੇ ਮੈਨੂੰ ਭਰੋਸਾ ਦਿਵਾਇਆ  ਸੀ ਕਿ ਮੈਨੂੰ ਆਈਸੀਏ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਅਮਰੀਕਾ ਵਿਚ  ਹੀ ਰਹਿ ਜਾਂਦੀ। ਉਹ ਉਥੇ ਹੀ ਵੇਟਿੰਗ ਲਾਊਂਜ ਵਿਚ ਰੁਕੀ ਹੋਈ ਹੈ।  ਜਿਸ ਕੰਪਨੀ ਵਿਚ ਉਹ ਕੰਮ ਕਰਦੀ ਹੈ ਉਸ ਨੇ ਵੀ ਫਰੈਂਕਫਰਟ ਵਿਚ ਅਧਿਕਾਰੀਆਂ ਨੂੰ ਚਿੱਠੀ ਭੇਜ ਕੇ ਉਨ੍ਹਾਂ ਦੇ ਹਾਲਾਤ ਤੋਂ ਜਾਣੂੰ ਕਰਾਇਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.