ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਦੋਸ਼

ਵੈਨਕੁਵਰ, 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਨੇ ਦੋ ਖਾਲਿਸਤਾਨੀ ਖਾੜਕੂਆਂ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਾਈ ਦੇ ਨਾਂ 'ਨੋ-ਫਲਾਈ' ਸੂਚੀ ਵਿੱਚ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇਨ•ਾਂ ਵਿੱਚੋਂ ਭਗਤ ਸਿੰਘ ਬਰਾੜ 'ਤੇ ਦੋਸ਼ ਹੈ ਕਿ ਉਹ 2017 ਵਿੱਚ ਪਾਕਿਸਤਾਨੀ ਆਈਐਸਆਈ ਇੰਟੈਲੀਜੈਂਸ ਸਰਵਿਸ ਨਾਲ ਮਿਲ ਕੇ ਭਾਰਤ ਵਿੱਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਭਗਤ ਸਿੰਘ ਬਰਾੜ ਨੂੰ 24 ਅਪ੍ਰੈਲ, 2018 ਨੂੰ ਵੈਨਕੁਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਜਹਾਜ਼ ਵਿੱਚ ਚੜ•ਨ ਤੋਂ ਰੋਕ ਦਿੱਤਾ ਗਿਆ ਸੀ। ਉਸ ਨੂੰ ਕਿਹਾ ਗਿਆ ਸੀ ਕਿ ਉਸ ਦਾ ਨਾਂ ਕੈਨੇਡਾ ਦੀ 'ਨੋ-ਫਲਾਈ' ਸੂਚੀ ਵਿੱਚ ਦਰਜ ਹੈ। ਇਸ ਲਈ ਉਹ ਜਹਾਜ਼ ਵਿੱਚ ਨਹੀਂ ਚੜ• ਸਕਦਾ। ਇਸ ਤੋਂ ਇਲਾਵਾ ਭਗਤ ਸਿੰਘ ਬਰਾੜ ਦੇ ਕਾਰੋਬਾਰੀ ਭਾਈਵਾਲ ਪਰਵਕਾਰ ਸਿੰਘ ਦੁਲਾਈ ਨੂੰ ਵੀ ਇਹੀ ਕਾਰਨ ਦੱਸਦੇ ਹੋਏ 17 ਮਈ 2018 ਨੂੰ ਟੋਰਾਂਟੋ ਦੇ ਇੱਕ ਜਹਾਜ਼ ਵਿੱਚ ਚੜ•ਨ ਤੋਂ ਰੋਕ ਦਿੱਤਾ ਗਿਆ ਸੀ।
ਦੋ ਸਾਲ ਬਾਅਦ ਬਰਾੜ ਅਤੇ ਦੁਲਾਈ ਕੈਨੇਡਾ ਦੀ 'ਨੋ-ਫਲਾਈ' ਸੂਚੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਹਨ, ਪਰ ਗਲੋਬਲ ਨਿਊਜ਼ ਵੱਲੋਂ ਇਕੱਤਰ ਕੀਤੇ ਗਏ ਦਸਤਾਵੇਜ਼ ਇਹ ਦਰਸਾਉਂਦੇ ਹਨ ਕਿ ਉਨ•ਾਂ ਨੂੰ ਇਸ ਸੂਚੀ ਵਿੱਚ ਕਿਉਂ ਰੱਖਿਆ ਗਿਆ ਹੈ, ਜਦਕਿ ਸਰਕਾਰ ਦਾ ਦੋਸ਼ ਹੈ ਕਿ ਬਰਾੜ ਅਤੇ ਦੁਲਾਈ ਦੋਵੇਂ ਅੱਤਵਾਦੀਆਂ ਨਾਲ ਮਿਲੇ ਹੋਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.