ਔਟਾਵਾ, 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵੱਲੋਂ ਕੈਨੇਡੀਅਨ ਐਲੂਮੀਨੀਅਮ ਤੇ ਸਟੀਲ 'ਤੇ ਮੁੜ ਟੈਰਿਫ਼ ਲਾਏ ਜਾਣ ਕਾਰਨ ਚਿੰਤਾ ਜਤਾਈ ਹੈ। ਮੀਡੀਆ ਨਾਲ ਗੱਲਬਾਤ ਉਨ•ਾਂ ਨੇ ਦੱਸਿਆ ਕਿ ਉਹ 1 ਜੁਲਾਈ ਤੋਂ ਲਾਗੂ ਕੀਤੇ ਗਏ ਅਮਰੀਕਾ-ਮੈਕਸਿਕੋ-ਕੈਨੇਡਾ ਸਮਝੌਤੇ (ਯੂਐਸ-ਮੈਕਸੀਕੋ-ਕੈਨੇਡਾ ਐਗਰੀਮੈਂਟ, ਯੂਐਸਐਮਸੀਏ) ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਧਾਈ ਦੇਣ ਦਾ ਫ਼ੈਸਲਾ ਲਿਆ ਹੈ। ਇਹ ਸਮਝੌਤਾ 26 ਸਾਲ ਪੁਰਾਣੇ ਉੱਤਰੀ ਅਮਰੀਕੀ ਮੁਫ਼ਤ ਵਪਾਰ ਸਮਝੌਤੇ (ਨੌਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ 'ਨਾਫ਼ਟਾ') ਦੀ ਥਾਂ ਆਇਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਮੌਜੂਦਾ ਆਰਥਿਕ ਵਿਵਸਥਾ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਕੈਨੇਡਾ ਨੂੰ ਦੁਨੀਆ ਦੀਆਂ ਸਭ ਤੋਂ ਮਹੱਤਵਪੂਰਨ ਮਾਰਕਿਟਾਂ ਵਿੱਚ ਜਾਣ ਦਾ ਅਧਿਕਾਰ ਹੋਣਾ ਇੱਥੋਂ ਦੇ ਵਰਕਰਾਂ ਲਈ ਚੰਗੀ ਗੱਲ ਹੈ। ਪਰ ਉਨ•ਾਂ ਨੇ ਐਲੂਮੀਨੀਅਮ ਤੇ ਸਟੀਲ 'ਤੇ ਵਧਾਏ ਜਾ ਰਹੇ ਟੈਰਿਫ਼ ਦੀ ਸੰਭਾਵਨਾ ਜ਼ਾਹਰ ਕਰਦੇ ਹੋਏ ਚਿੰਤਾ ਜਤਾਈ। ਇਸ ਸਮਝੌਤੇ ਲਈ ਆਯੋਜਤ ਬੈਠਕ ਵਿੱਚ ਟਰੂਡੋ ਨੇ ਹਿੱਸਾ ਨਹੀਂ ਲਿਆ ਸੀ, ਜਦਕਿ ਵਾਸ਼ਿੰਗਟਨ ਵਿੱਚ ਹੋਈ ਇਸ ਬੈਠਕ ਵਿੱਚ ਰਾਸ਼ਟਰਪਤੀ ਟਰੰਡ ਅਤੇ ਮੈਕਸਿਕੋ ਦੇ ਰਾਸ਼ਟਰਪਤੀ ਐਂਡ੍ਰਸ ਮੈਨੁਅਲ ਲੋਪੇਜ਼ ਓਬ੍ਰਾਡੋਰ ਨੇ ਹਿੱਸਾ ਲਿਆ ਸੀ। ਟਰੂਡੋ ਨੇ ਕਿਹਾ ਕਿ ਟੈਰਿਫ਼ ਵਧਾਉਣ ਦਾ ਅਮਰੀਕਾ ਇਹ ਫ਼ੈਸਲਾ ਸਮਝਣਾ ਮੁਸ਼ਕਲ ਹੈ ਕਿਉਂਕਿ ਅਮਰੀਕਾ ਕੈਨੇਡਾ ਤੋਂ ਆਯਾਤ ਹੋਣ ਵਾਲੇ ਐਲੂਮੀਨੀਅਮ 'ਤੇ ਕਾਫ਼ੀ ਜ਼ਿਆਦਾ ਨਿਰਭਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.