ਪਤਨੀ ਸਣੇ ਮਾਂ ਦੀ ਦਵਾਈ ਲੈ ਕੇ ਪਰਤ ਰਿਹਾ ਸੀ ਗਗਨਦੀਪ ਸਿੰਘ

ਮੇਰਠ, 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਯੂਪੀ ਪੁਲਿਸ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਇੱਕ ਸਿੱਖ ਨੌਜਵਾਨ ਦੀ ਬੁਰੀ ਤਰ•ਾਂ ਕੁੱਟਮਾਰ ਕੀਤੇ। ਇੱਥੋਂ ਤੱਕ ਕੇ ਉਸ ਦੀ ਦਸਤਾਰ ਵੀ ਲਾਹ ਦਿੱਤੀ। ਇਹ ਸਿੱਖ ਨੌਜਵਾਨ ਦਿੱਲੀ ਤੋਂ ਆਪਣੀ ਮਾਂ ਦੀ ਦਵਾਈ ਲੈ ਕੇ ਪਤਨੀ ਸਣੇ ਕਾਰ ਵਿੱਚ ਮੇਰਠ ਪਰਤ ਰਿਹਾ ਸੀ। ਪੁਲਿਸ ਨੇ ਕਰਫਿਊ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਬੁਰੀ ਤਰ•ਾਂ ਕੁੱÎਟਿਆ ਅਤੇ ਉਸ ਦੀ ਪਤਨੀ ਨਾਲ ਵੀ ਬਦਸਲੂਕੀ ਕੀਤੀ।
ਦਰਅਸਲ, ਥਾਣਾ ਬ੍ਰਹਮਪੁਰੀ ਖੇਤਰ ਦੇ ਇੰਦਰਨਗਰ ਦਾ ਵਾਸੀ ਸਿੱਖ ਨੌਜਵਾਨ ਗਗਨਦੀਪ ਸਿੰਘ ਬੀਤੀ ਰਾਤ ਆਪਣੀ ਮਾਂ ਦੀ ਦਵਾਈ ਲੈ ਕੇ ਦਿੱਲੀ ਤੋਂ ਮੇਰਠ ਪਰਤ ਰਿਹਾ ਸੀ। ਉਸ ਦੇ ਨਾਲ ਉਸ ਦੀ ਪਤਨੀ ਦੀਪ ਕੌਰ ਵੀ ਕਾਰ ਵਿੱਚ ਸਵਾਰ ਸੀ।  ਜਦੋਂ ਉਹ ਲਿਸਾੜੀ ਗੇਟ ਚੌਰਾਹੇ ਤੋਂ ਕਾਰ ਲੈ ਕੇ ਅੱਗੇ ਜਾਣ ਲੱਗੇ ਤਾਂ ਪੁਲਿਸ ਕਰਮੀਆਂ ਨੇ ਉਨ•ਾਂ ਨੂੰ ਉੱਧਰੋਂ ਜਾਣ ਤੋਂ ਰੋਕ ਦਿੱਤਾ। ਦੱਸਿਆ ਕਿ ਇਹ ਰਾਹ ਬੰਦ ਹੈ ਅਤੇ ਉਨ•ਾਂ  ਨੂੰ ਹਾਪੁਡ ਅੱਡੇ ਵੱਲ ਭੇਜ ਦਿੱਤਾ। ਜਦੋਂ ਉਹ ਹਾਪੁਡ ਅੱਗੇ ਪੁੱਜੇ ਤਾਂ ਉੱਥੇ ਪੁਲਿਸ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਗਗਨਦੀਪ ਨੇ ਕੋਤਵਾਲੀ ਥਾਣੇ ਦੇ ਪੁਲਿਸ ਅਧਿਕਾਰੀ ਪ੍ਰਮੋਦ ਕੁਮਾਰ ਕੋਲੋਂ ਬ੍ਰਹਮਪੁਰੀ ਜਾਣ ਦਾ ਰਾਹ ਪੁੱਛਿਆ, ਪਰ ਪੁਲਿਸ ਅਧਿਕਾਰੀ ਨੇ ਕਰਫਿਊ ਦਾ ਹਵਾਲਾ ਦਿੰਦੇ ਹੋਏ ਗਗਨਦੀਪ ਦੀ ਬੁਰੀ ਤਰ•ਾਂ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀ ਨੇ ਗਗਨਦੀਪ ਨੂੰ ਛਡਾਉਣ ਆਈ ਉਸ ਦੀ ਪਤਨੀ ਦੀਪ ਕੌਰ ਨਾਲ ਵੀ ਮਾੜਾ ਸਲੂਕ ਕੀਤਾ। ਸਿੱਖ ਜੋੜੇ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ। ਇਸ 'ਤੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਉੱਥੇ ਪਹੁੰਚ ਗਏ। ਇਸ ਦੌਰਾਨ ਉੱਥੇ ਜਮ ਕੇ ਹੰਗਾਮਾ ਹੋਇਆ। ਸਿੱਖਾਂ ਨੇ ਪੁਲਿਸ ਦਾ ਵਿਰੋਧ ਕੀਤਾ ਅਤੇ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ। ਹਾਲਾਤ ਬੇਕਾਬੂ ਹੁੰਦੇ ਵੇਖ ਕੇ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ•ਾਂ ਨੇ ਸਿੱਖਾਂ ਨੂੰ ਸਮਝਾ ਕੇ ਗੁੱਸਾ ਸ਼ਾਂਤ ਕਰਵਾਇਆ। ਗਗਨਦੀਪ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਅਤੇ ਉਸ ਦੇ ਸਾਥੀ ਸਿਪਾਹੀ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ। ਤਦ ਕਿਤੇ ਜਾ ਕੇ ਮਾਮਲਾ ਠੰਢਾ ਹੋਇਆ।
ਪੁਲਿਸ ਅਧਿਕਾਰੀ ਪ੍ਰਮੋਦ ਕੁਮਾਰ ਵਿਰੁੱਧ ਪਹਿਲਾਂ ਵੀ ਇਸੇ ਤਰ•ਾਂ ਦੇ ਦੋਸ਼ ਲੱਗਦੇ ਰਹੇ ਹਨ। ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਗਲੀ ਵਿੱਚ ਸਬਜ਼ੀ ਦੇ ਠੇਲੇ ਪਲਟ ਰਿਹਾ ਸੀ। ਇਸ ਤੋਂ ਇਲਾਵਾ ਇੱਕ ਨੌਜਵਾਨ ਨੇ ਹਾਪੁਡ ਅੱਡੇ 'ਤੇ ਹੀ ਇਸੇ ਪੁਲਿਸ ਅਧਿਕਾਰੀ 'ਤੇ ਕੁੱਟਮਾਰ ਕਰਨ ਅਤੇ ਹੱਥ ਤੋੜਨ ਦੇ ਦੋਸ਼ ਲਾਏ ਸਨ।
ਤਾਜ਼ਾ ਮਾਮਲੇ ਦੀ ਜਾਣਕਾਰੀ ਜਦੋਂ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਮਿਲੀ ਤਾਂ ਮੌਕੇ 'ਤੇ ਸੀਓ ਕੋਤਵਾਲੀ ਦਿਨੇਸ਼ ਸ਼ੁਕਲਾ, ਇੰਸਪੈਕਟਰ ਲਿਸਾੜੀ ਗੇਟ ਪ੍ਰਸ਼ਾਂਤ ਕਪਿਲ ਤੇ ਇੰਸਪੈਕਟਰ ਕੋਤਵਾਲੀ ਦੇਵੇਸ਼ ਸ਼ਰਮਾ ਪਹੁੰਚ ਗਏ ਅਤੇ ਮਾਮਲਾ ਸੰਭਾਲਿਆ। ਇਸ ਸਬੰਧ ਵਿੱਚ ਐਸਪੀ ਸਿਟੀ ਡਾ. ਏਐਨ ਸਿੰਘ ਨੇ ਦੱਸਿਆ ਕਿ ਸਿੱਖ ਨੌਜਵਾਨ ਗਗਨਦੀਪ ਸਿੰਘ ਨੇ ਪੁਲਿਸ ਅਧਿਕਾਰੀ ਪ੍ਰਮੋਦ ਕੁਮਾਰ 'ਤੇ ਬੇਵਜ•ਾ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉੱਧਰ, ਡੀਐਮ ਨੇ ਇਸ ਘਟਨਾ ਦੀ ਪੂਰੀ ਜਾਂਚ ਐਸਡੀਐਮ ਨੂੰ ਸੌਂਪ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.