ਹਾਂਗਕਾਂਗ 'ਤੇ ਸੁਰੱਖਿਆ ਕਾਨੂੰਨ ਥੋਪਣ ਵਿਰੁੱਧ ਡ੍ਰੈਗਨ ਨੂੰ ਦਿੱਤਾ ਝਟਕਾ, ਹਾਂਗਕਾਂਗ ਨਾਲ ਹਵਾਲਗੀ ਸੰਧੀ ਕੀਤੀ ਰੱਦ

ਔਟਾਵਾ, 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਚੀਨ ਵਿਚਕਾਰ ਚੱਲ ਰਹੇ ਤਿੱਖੇ ਰਿਸ਼ਤਿਆਂ ਵਿੱਚ ਹੋਰ ਕੜਵਾਹਟ ਭਰ ਗਈ ਹੈ। ਚੀਨ ਨਾਲ ਰਿਸ਼ਤਿਆਂ ਵਿੱਚ ਕਟੌਤੀ ਕਰਦੇ ਹੋਏ ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਰੱਦ ਕਰ ਦਿੱਤੀ ਹੈ। ਕੈਨੇਡਾ ਨੇ ਇਹ ਕਦਮ ਚੀਨ ਵੱਲੋਂ ਕੌਮਾਂਤਰੀ ਸਮਝੌਤਿਆਂ ਦਾ ਉਲੰਘਣ ਕਰਦੇ ਹੋਏ ਹਾਂਗਕਾਂਗ 'ਤੇ ਨਵਾਂ ਸੁਰੱਖਿਆ ਕਾਨੂੰਨ ਥੋਪਣ ਕਾਰਨ ਚੁੱਕਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਤੁਰਤ-ਫੁਰਤ ਵਿੱਚ ਕਿਸੇ ਵੀ ਤਰ•ਾਂ ਦੇ ਸੰਵੇਦਨਸ਼ੀਲ ਫ਼ੌਜੀ ਸਾਜ਼ੋ-ਸਾਮਾਨ ਨੂੰ ਹਾਂਗਕਾਂਗ ਭੇਜਣ ਦੀ ਇਜਾਜ਼ਤ ਨਹੀਂ ਦੇਵੇਗਾ। ਕੈਨੇਡਾ ਇਹ ਵੀ ਮੰਨਦਾ ਹੈ ਕਿ ਸਾਰੇ ਸੰਵੇਦਨਸ਼ੀਲ ਸਾਜ਼ੋ-ਸਾਮਾਨ, ਜੋ ਹਾਂਗਕਾਂਗ ਨਿਰਯਾਤ ਕੀਤੇ ਜਾ ਰਹੇ ਹਨ, ਉਨ•ਾਂ ਦੀ ਵਰਤੋਂ ਮੇਨਲੈਂਡ ਚਾਈਨਾ ਵਿੱਚ ਹੋਵੇਗੀ। ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਨਵੇਂ ਕਾਨੂੰਨ ਨੂੰ ਆਜ਼ਾਦੀ ਲਈ ਅਹਿਮ ਕਦਮ ਦੱਸਿਆ ਹੈ।
ਕੈਨੇਡਾ ਦੇ ਇਸ ਕਦਮ ਨਾਲ ਚੀਨ ਹੋਰ ਚਿੜ• ਗਿਆ ਹੈ। ਜਿੱਥੇ ਚੀਨ ਨੇ ਹਾਂਗਕਾਂਗ ਸੁਰੱਖਿਆ ਕਾਨੂੰਨ ਦੀ ਆਲੋਚਨਾ ਲਈ ਕੈਨੇਡਾ 'ਤੇ ਭੜਾਸ ਕੱਢੀ ਸੀ, ਉੱਥੇ ਹਾਂਗਕਾਂਗ ਦੇ ਅਧਿਕਾਰੀਆਂ ਨੇ ਹਵਾਲਗੀ ਸੰਧੀ ਰੱਦ ਕਰਨ ਦੇ ਕੈਨੇਡਾ ਦੇ ਫ਼ੈਸਲੇ 'ਤੇ ਨਿਰਾਸ਼ਾ ਜਤਾਈ ਹੈ।
ਕੈਨੇਡਾ ਤੇ ਚੀਨ ਦੇ ਰਿਸ਼ਤਿਆਂ ਵਿੱਚ 2018 'ਚ ਉਸ ਵੇਲੇ ਕੁੜੱਤਣ ਆ ਗਈ ਸੀ, ਜਦੋਂ ਕੈਨੇਡਾ ਨੇ ਹੁਵਾਈ ਦੀ ਸੀਐਫਓ ਮੇਂਗ ਵਾਂਗਝੂ ਨੂੰ ਅਮਰੀਕਾ ਦੇ ਵਾਰੰਟ 'ਤੇ ਗ੍ਰਿਫ਼ਤਾਰ ਕਰ ਲਿਆ ਸੀ। ਮੇਂਗ ਦੀ ਗ੍ਰਿਫ਼ਤਾਰੀ ਮਗਰੋਂ ਚੀਨ ਨੇ ਕੈਨੇਡਾ ਦੇ ਦੋ ਨਾਗਰਿਕਾਂ ਕੂਟਨੀਤਕ ਮਾਹਰ ਮਾਈਕਲ ਕੋਵਰੀ ਅਤੇ ਬਿਜ਼ਨਸਮੈਨ ਮਾਈਕਲ ਸਪਾਵੋਰ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਚੀਨ ਨੇ 18 ਮਹੀਨਿਆਂ ਤੋਂ ਕੈਨੇਡਾ ਦੇ ਦੋਵਾਂ ਨਾਗਰਿਕਾਂ ਨੂੰ ਕੈਦ ਵਿੱਚ ਰੱਖਿਆ ਹੋਇਆ ਹੈ। ਉਨ•ਾਂ ਨੂੰ ਸਫ਼ਾਰਤਖਾਨੇ ਤੱਕ ਪਹੁੰਚ (ਕੌਂਸਲਰ ਅਕਸੈਸ) ਵੀ ਨਹੀਂ ਦਿੱਤੀ।
ਚੀਨ ਦੇ ਇਸ ਕਦਮ ਨਾਲ ਕੈਨੇਡਾ ਵਿੱਚ ਕਾਫ਼ੀ ਗੁੱਸਾ ਹੈ। ਚੀਨ ਨੇ ਇੱਕ ਵੱਡੀ ਖੇਡ ਦੇ ਤਹਿਤ ਕੈਨੇਡਾ ਦੇ ਦੋਵਾਂ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਦਿਖਾਉਣਾ ਚਾਹੁੰਦਾ ਹੈ ਕਿ ਦੁਨੀਆ ਉਸ ਦੇ ਹਿਸਾਬ ਨਾਲ ਫ਼ੈਸਲੇ ਕਰੇ। ਚੀਨ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੋ ਵੀ ਦੇਸ਼ ਉਸ ਦੇ ਸੁਰ ਵਿੱਚ ਸੁਰ ਨਹੀਂ ਮਿਲਾਏਗਾ, ਉਸ ਨਾਲ ਮਾੜਾ ਸਲੂਕ ਹੋਵੇਗਾ। ਜੰਗ ਦੀ ਧਮਕੀ ਨਾਲ ਵਿਦੇਸ਼ੀਆਂ ਨੂੰ ਮਨਮਾਨੇ ਢੰਗ ਨਾਲ ਜੇਲ• ਵਿੱਚ ਡੱਕਣ ਤੱਕ ਅਤੇ ਵਪਾਰਕ ਸਬੰਧਾਂ ਵਿੱਚ ਤਣਾਅ ਤੋਂ ਲੈ ਕੇ ਚੀਨੀ ਸਟੂਡੈਂਟਸ ਭੇਜਣ ਵਿੱਚ ਕਮੀ ਤੱਕ। ਚੀਨ ਇਸੇ ਤਰ•ਾਂ ਦੀ ਰਣਨੀਤੀ ਆਸਟਰੇਲੀਆ ਵਿਰੁੱਧ ਵੀ ਅਪਣਾ ਰਿਹਾ ਹੈ, ਕਿਉਂਕਿ ਉਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਵਿਰੁੱਧ ਜਾਂਚ ਦੀ ਮੰਗ ਕੀਤੀ ਸੀ।
ਕੈਨੇਡਾ ਸਰਕਾਰ ਨੂੰ ਵੀ ਚੀਨ ਨਾਲ ਸਮਝੌਤੇ ਨੂੰ ਲੈ ਕੇ ਦਬਾਅ ਵਿੱਚ ਲੈਣ ਦਾ ਯਤਨ ਕੀਤਾ ਗਿਆ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੜਿੱਗ ਰਹੇ। ਉਨ•ਾਂ ਨੇ ਆਪਣੇ ਨਾਗਰਿਕਾਂ ਦੀ ਰਿਹਾਈ ਲਈ ਹੁਵਾਈ ਦੀ ਅਧਿਕਾਰੀ ਮੇਂਗ ਵਾਂਗਝੂ ਨੂੰ ਛੱਡਣ ਦੀ ਸਲਾਹ ਨੂੰ ਨਕਾਰ ਦਿੱਤਾ। ਟਰੂਡੋ ਨੇ ਕਿਹਾ ਕਿ ਜੇਕਰ ਚੀਨ ਸਰਕਾਰ ਇਹ ਮੰਨਦੀ ਹੈ ਕਿ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਕੇ ਉਹ ਕੈਨੇਡਾ ਸਰਕਾਰ 'ਤੇ ਦਬਾਅ ਪਾ ਲਏਗੀ ਤਾਂ ਉਹ ਬਿਲਕੁਲ ਗ਼ਲਤ ਹੈ। ਇਸ ਤਰ•ਾਂ ਕਦੇ ਨਹੀਂ ਹੋਵੇਗਾ। ਇਸ ਨਾਲ ਕੈਨੇਡਾ ਦੇ ਹੋਰਨਾਂ ਨਾਗਰਿਕਾਂ ਦੀ ਸੁਰੱਖਿਆ 'ਤੇ ਵੀ ਖ਼ਤਰਾ ਮੰਡਰਾ ਸਕਦਾ ਹੈ। ਇਸ ਤਰ•ਾਂ ਦਾ ਕੂਟਨੀਤਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਿਤੇ ਵੀ ਕੋਈ ਵੀ ਸਰਕਾਰ ਇਸੇ ਢੰਗ ਨਾਲ ਕੈਨੇਡਾ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗ ਜਾਵੇਗੀ।
ਪੀਐਮ ਟਰੂਡੋ ਦੇ ਕੈਦੀ ਅਦਲਾ-ਬਦਲੀ ਯੋਜਨਾ ਨੂੰ ਖਾਰਜਰ ਕੀਤੇ ਜਾਣ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦੀ 'ਬੰਧਕ ਕੂਟਨੀਤੀ' ਜੱਗ ਜ਼ਾਹਰ ਹੋ ਗਈ ਹੈ। ਟਰੂਡੋ ਸਰਕਾਰ ਨੂੰ ਲਗਦਾ ਹੈ ਕਿ ਮੇਂਗ ਵਾਂਗਝੂ ਦੀ ਰਿਹਾਈ ਨਾਲ ਕੈਨੇਡਾ ਦੇ ਪ੍ਰਤੀ ਚੀਨ ਦੀ ਦੁਸ਼ਮਣੀ ਵਧ ਹੀ ਜਾਵੇਗੀ। ਇਸ ਨਾਲ ਚੀਨ ਵਿੱਚ ਰਹਿ ਰਹੇ ਕੈਨੇਡੀਅਨ ਲੋਕ ਹੋਰ ਅਸੁਰੱਖਿਅਤ ਹੋ ਜਾਣਗੇ ਅਤੇ ਚੀਨ ਵਿੱਚ ਐਕਸਪੋਰਟ ਕਰਨ ਵਾਲੇ ਵਪਾਰੀਆਂ ਦੀ ਹਾਲਤ ਹੋਰ ਵਿਗੜ ਜਾਵੇਗੀ। ਇੱਕ ਇੱਛਾ ਪੂਰੀ ਹੋ ਜਾਣ ਬਾਅਦ ਚੀਨ ਦੂਜੇ ਉਦੇਸ਼ ਲਈ ਕੈਨੇਡਾ 'ਤੇ ਨਿਸ਼ਾਨਾ ਵਿੰਨੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.