ਕਾਨਪੁਰ, 10 ਜੁਲਾਈ, ਹ.ਬ. : ਕਾਨਪੁਰ ਦੇ ਬਿਕਰੂ ਵਿਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਅੱਜ ਸਵੇਰੇ ਐਨਕਾਊਂਟਰ ਵਿਚ ਮਾਰਿਆ ਗਿਆ। ਯੂਪੀ ਐਸਟੀਐਫ ਦੀ ਟੀਮ ਉਸ ਨੂੰ ਉਜੈਨ ਤੋਂ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਕਾਨਪੁਰ ਲਿਜਾ ਰਹੀ ਸੀ। ਲੇਕਿਨ ਸ਼ਹਿਰ ਤੋਂ 17 ਕਿਲੋਮੀਟਰ ਪਹਿਲਾਂ ਸਵੇਰੇ ਸਾਢੇ ਛੇ ਵਜੇ ਕਾਫ਼ਲੇ ਦੀ ਇੱਕ ਕਾਰ ਪਲਟ ਗਈ।
ਵਿਕਾਸ ਉਸੇ ਗੱਡੀ ਵਿਚ ਬੈਠਾ ਸੀ। ਹਾਦਸੇ ਤੋਂ ਬਾਅਦ ਉਸ ਨੇ ਪੁਲਿਸ ਟੀਮ ਤੋਂ ਪਿਸਟਲ ਖੋਹ ਕੇ ਹਮਲਾ ਕਰਨ ਦੀ ਕੋਸ਼ਿਸ ਕੀਤੀ। ਜਵਾਬੀ ਕਾਰਵਾਈ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਛਾਤੀ ਅਤੇ ਲੱਕ ਵਿਚ ਦੋ ਗੋਲੀਆਂ ਲੱਗੀਆਂ। ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਸਵੇਰੇ 7.55 ਵਜੇ ਮ੍ਰਿਤਕ  ਐਲਾਨ ਦਿੱਤਾ। ਕਾਨਪੁਰ ਰੇਂਜ ਦੇ ਆਈਜੀ ਨੇ ਵਿਕਾਸ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.