ਕਾਨਪੁਰ, 10 ਜੁਲਾਈ, ਹ.ਬ : ਕਾਨਪੁਰ ਵਿਚ ਸੀਓ ਸਣੇ 8 ਪੁਲਿਸ ਵਾਲਿਆਂ ਦੀ ਹੱਤਿਆ ਦੇ ਮਾਮਲੇ ਵਿਚ ਮੱਧਪ੍ਰਦੇਸ਼ ਦੇ ਊਜੈਨ ਤੋਂ ਗ੍ਰਿਫਤਾਰ ਕਰਕੇ ਕਾਨਪੁਰ ਲਿਆ ਰਹੇ ਵਿਕਾਸ ਦੁਬੇ ਵਲੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ।   ਜਦ ਕਿ ਉਸ ਦੀ ਪਤਨੀ, ਬੇਟਾ ਤੇ ਨੌਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਵਿਕਾਸ ਦੁਬੇ ਦਾ ਪੂਰਾ ਪਰਵਾਰ ਹੈ, ਉਸ ਦੀ ਪਤਨੀ, ਦੋ ਬੇਟੇ, ਮਾਤਾ ਪਿਤਾ ਅਤੇ ਛੋਟਾ ਭਰਾ ਵੀ ਹੈ ਲੇਕਿਨ  ਵਿਕਾਸ ਦੂਬੇ ਕੋਲੋਂ ਪੂਰਾ ਪਰਵਾਰ ਕਾਫੀ ਸਮੇਂ ਤੋਂ ਅਲੱਗ ਰਹਿ ਰਿਹਾ ਹੈ।  ਵਿਕਾਸ ਚੌਬੇਪੁਰ ਦੇ ਬਿਕਰੂ ਪਿੰਡ ਵਿਚ ਬਣੇ ਜੱਦੀ ਮਕਾਨ ਵਿਚ ਵਿਕਾਸ ਦੁਬੇ ਇਕੱਲਾ ਰਹਿੰਦਾ ਸੀ, ਉਸ ਦੇ ਕੋਲ ਸਿਰਫ ਬਿਮਾਰ ਬਜ਼ੁਰਗ ਪਿਤਾ ਰਹਿ ਰਹੇ ਸੀ। ਪਿਤਾ ਦੀ ਸੇਵਾ ਦੇ ਲਈ ਵਿਕਾਸ ਨੇ ਅਪਣੇ ਇੱਕ ਸਹਿਯੋਗੀ ਅਤੇ ਉਸ ਦੀ ਪਤਨੀ ਨੂੰ ਲਗਾ ਰੱਖਿਆ ਸੀ। ਉਸ ਦੀ ਪਤਨੀ ਅਤੇ ਬੱਚੇ ਅਲੱਗ ਰਹਿ ਰਹੇ ਸੀ।
ਪਿਤਾ ਰਾਮ ਕੁਮਾਰ ਦੁਬੇ ਦੀ ਪੰਜ ਸੰਤਾਨਾਂ ਵਿਚ ਵਿਕਾਸ ਦੋ ਭੈਣਾਂ ਤੋਂ ਛੋਟਾ ਸੀ। ਵਿਕਾਸ ਦੇ ਇੱਕ ਭਰਾ ਅਵਿਨਾਸ਼ ਦੁਬੇ ਦੀ ਸਾਲ 2002 ਵਿਚ ਗੋਵਾ ਗਾਰਡਨ ਦੇ ਮਕਾਨ ਵਿਚ ਹੱÎਤਿਆ ਕਰ ਦਿੱਤੀ ਗਈ ਸੀ, ਜਦ ਕਿ ਸਭ ਤੋਂ ਛੋਟੇ ਭਰਾ ਦੀਪੂ ਦੁਬੇ ਤਕਰੀਬਨ ਦਸ ਸਾਲਾਂ ਤੋਂ ਪਿੰਡ ਛੱਡ ਕੇ ਲਖਨਊ ਦੇ ਗੋਮਤੀਨਗਰ ਸਥਿਤ ਫਲੈਟ ਵਿਚ ਪਰਵਾਰ ਦੇ ਨਾਲ ਰਹਿੰਦਾ ਹੈ। ਉਸੇ ਦੇ ਕੋਲ ਮਾਂ ਸਰਲਾ ਦੇਵੀ ਵੀ ਰਹਿੰਦੀ ਹੈ। ਵਿਕਾਸ ਦੀ ਪਤਨੀ ਵੀ ਇੰਟਰ ਦੀ ਪੜ੍ਹਾਈ ਕਰ ਰਹੇ ਛੋਟੇ ਬੇਟੇ ਦੇ ਨਾਲ ਗੋਮਤੀਨਗਰ ਦੇ ਮਕਾਨ ਵਿਚ ਰਹਿ ਰਹੀ ਸੀ, ਹੁਣ ਦੋਵੇਂ ਮਾਂ, ਪੁੱਤ ਅਤੇ ਨੌਕਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.