ਆਨੰਦਪੁਰ ਸਾਹਿਬ, 10 ਜੁਲਾਈ, ਹ.ਬ. : ਇੱਕ ਲੜਕੀ ਦੀ ਫੇਸਬੁੱਕ  'ਤੇ ਨੌਜਵਾਨ ਨਾਲ ਦੋਸਤੀ ਹੋ ਗਈ। ਹੌਲੀ ਹੌਲੀ ਦੋਵਾਂ ਵਿਚ ਚੈਟਿੰਗ ਹੋਣ ਲੱਗੀ।  ਗੱਲ ਮੁਲਾਕਾਤ ਤੱਕ ਪਹੁੰਚ ਗਈ। ਦੋਵੇਂ ਚੰਡੀਗੜ੍ਹ,ਖਰੜ ਅਤੇ ਹੋਰ ਹੋਟਲਾਂ ਅਤੇ ਮੌਲ ਵਿਚ ਵੀ ਗਏ। ਇਸ ਦੌਰਾਨ ਉਨ੍ਹਾਂ ਵਿਚਕਾਰ ਸਰੀਰਕ ਸਬੰਧ ਬਣ ਗਏ। ਲੜਕੀ ਦਾ ਕਹਿਣਾ ਹੈ ਕਿ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਏ, ਲੇਕਿਨ ਹੁਣ ਉਹ ਅਪਣੇ ਵਾਅਦੇ ਤੋਂ ਮੁਕਰ ਗਿਆ। ਲੜਕੀ ਨੇ ਮਾਮਲੇ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਦੇ ਦਿੱਤੀ।
ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਦੀ Îਨਿਵਾਸੀ 21 ਸਾਲਾ ਲੜਕੀ ਨੇ ਦੱਸਿਆ ਕਿ ਪਿੰਡ ਗੋਪਾਲਪੁਰ ਲਸਾੜੀ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਗੁਰਮੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਪਿਛਲੇ ਕਰੀਬ 8 ਮਹੀਨਿਆਂ ਤੋਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।  ਹੁਣ ਮਾਰਚ 2020 ਤੋਂ ਬਾਅਦ ਗੁਰਮੀਤ ਸਿੰਘ ਨੇ ਵਿਆਹ ਨਾ ਕਰਨ ਦੇ ਲਈ ਬਹਾਨੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਿਵਲ ਅਦਾਲਤ ਆਨੰਦਪੁਰ ਸਾਹਿਬ ਦੇ ਦਖ਼ਲ ਤੋ ਬਾਅਦ ਗੁਰਮੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ ਲੇਕਿਨ ਉਹ ਹੁਣ ਮੈਡੀਕਲ ਅਤੇ ਹੋਰ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਹੈ।  ਲੜਕੀ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਉਸ  ਦੇ ਪਰਵਾਰ ਨੂੰ ਧਮਕੀ ਦਿੱਤੀ ਜਾ ਰਹੀ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਮੀਤ ਸਿੰਘ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੇ ਕਿ ਗੁਰਮੀਤ ਸਿੰਘ 'ਤੇ ਮਮਲਾ ਦਰਜ ਹੋ ਗਿਆ ਅਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.