ਪਟਿਆਲਾ, 10 ਜੁਲਾਈ, ਹ.ਬ. :  ਸਨੌਰ ਸਬਜ਼ੀ  ਮੰਡੀ ਵਿਚ 12 ਅਪ੍ਰੈਲ ਨੂੰ ਕਰਫਿਊ ਦੌਰਾਨ ਕਰਫਿਊ ਦੌਰਾਨ ਡਿਊਟੀ 'ਤੇ ਤੈਨਾਤ ਏਐਸਆਈ ਹਰਜੀਤ ਸਿੰਘ ਦਾ ਹੱਥ ਨਿਹੰਗਾਂ ਵਲੋਂ ਕੱਟੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ 87 ਦਿਨ ਬਾਅਦ ਪੰਜ ਮੁਲਜ਼ਮਾਂ ਦੇ ਖ਼ਿਲਾਫ਼  ਚਾਰਜਸ਼ੀਟ ਦਾਇਰ ਕੀਤੀ।
ਚਾਰਜਸ਼ੀਟ ਦੇ ਅਨੁਸਾਰ ਡਿਊਟੀ ਦੇ ਰਹੇ ਮੰਡੀ ਬੋਰਡ ਦੇ ਮੁਲਾਜ਼ਮ ਨੇ ਪਾਸ ਮੰਗਿਆ ਤਾਂ ਨਿਹੰਗਾਂ ਨੇ ਹਿੰਸਾ ਕਰਦੇ ਹੋਏ ਗਾਲ੍ਹਾਂ  ਕੱਢੀਆਂ। ਉਸ ਤੋਂ ਬਾਅਦ ਬਿਨਾ ਪਾਸ ਉਹ  ਅੰਦਰ ਚਲੇ ਗਏ। ਬਾਹਰ ਨਿਕਲਦੇ ਹੋਏ ਉਨ੍ਹਾਂ ਨੂੰ ਰੋਕਣ ਦੇ ਲਈ ਖੜ੍ਹੀ ਪੁਲਿਸ 'ਤੇ ਨਿਹੰਗਾਂ ਨੇ ਤਲਵਾਰਾਂ ਅਤੇ ਹੋਰ ਹਥਿਅਰਾਂ ਨਾਲ ਜਾਨ ਲੇਵਾ ਹਮਲਾ ਕੀਤਾ। ਹਮਲਾ ਅਜਿਹਾ ਸੀ ਕਿ ਉਸ ਵਿਚ ਮੁਲਾਜ਼ਮਾਂ ਅਤੇ ਆਮ ਜਨਤਾ ਦੀ ਜਾਨ ਵੀ ਜਾ ਸਕਦੀ ਸੀ।
ਘਟਨਾ ਦੇ 87 ਦਿਨ ਬਾਅਦ ਇਹ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜਦ ਕਿ ਡੀਜੀਪੀ ਨੇ ਦਸ ਦਿਨ ਦੇ ਅੰਦਰ ਫਾਈਲ ਕਰਨ ਦਾ ਦਾਅਵਾ ਕੀਤਾ ਸੀ। ਘਟਨਾ ਨੂੰ ਲੈ ਕੇ ਥਾਣਾ ਸਦਰ ਵਿਚ ਇੱਕ ਅਤੇ ਪਸਿਆਣਾ ਥਾਣੇ ਵਿਚ ਦੋ ਮਾਮਲੇ ਦਰਜ ਹੋਏ। ਅਜੇ ਸਿਰਫ ਥਾਣਾ ਸਦਰ ਪੁਲਿਸ ਨੇ ਕੇਸ ਦੀ ਜਾਂਚ ਤੋ ਬਾਅਦ ਚਾਰਜਸ਼ੀਟ ਫਾਈਲ ਕੀਤੀ। ਪਸਿਆਣਾ ਪੁਲਿਸ ਦੀ ਕਾਰਵਾਈ ਚਲ ਰਹੀ ਹੈ।  ਇਸ ਚਾਰਜ਼ਸੀਟ ਵਿਚ ਡੇਰਾ ਮੁਖੀ ਬਲਵਿੰਦਰ ਸਿੰਘ ਅਤੇ ਉਸ ਦਾ ਬੇਟਾ ਜਗਮੀਤ ਸਿੰਘ , ਬੰਤ ਸਿੰਘ, ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਨਾਮਜ਼ਦ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.