ਫਰੀਦਕੋਟ, 10 ਜੁਲਾਈ, ਹ.ਬ. : ਫਰਦੀਕੋਟ ਰਿਆਸਤ ਦੇ ਆਖਰੀ ਸ਼ਾਸਕ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਅਲੀ ਵਸੀਅਤ ਮਾਮਲੇ ਦੀ ਜਾਂਚ ਐਸਆਈਟੀ ਕਰੇਗੀ। ਐਸਐਸਪੀ ਫਰੀਦਕੋਟ ਸਵਰਣਦੀਪ ਸਿੰਘ ਨੇ ਐਸਪੀ ਹੈਡਕੁਆਰਟਰ ਭੁਪਿੰਦਰ ਸਿੰਘ ਦੀ ਅਗਵਾਈ ਵਿਚ  ਚਾਰ ਮੈਂਬਰੀ  ਐਸਆਈਟੀ ਗਠਤ ਕੀਤੀ ਹੈ। ਐਸਆਈਟੀ ਦੀ ਰਿਪੋਰਟ ਦੇ ਬਾਅਦ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ 'ਤੇ ਫ਼ੈਸਲਾ ਲਿਆ ਜਾਵੇਗਾ।
ਦੱਸ ਦੇਈਏ ਕਿ ਰਾਜਾ ਦੀ ਵੱਡੀ ਧੀ ਰਾਜ ਕੁਮਾਰੀ  ਅਮ੍ਰਤਪਾਲ ਕੌਰ ਦੀ ਸ਼ਿਕਾਇਤ 'ਤੇ ਬੁਧਵਾਰ ਨੂੰ ਰਿਆਸਤ ਦੀ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੀ ਦੇਖਰੇਖ ਕਰ ਰਹੇ ਮਹਾਰਾਵਲ ਖੀਵਾ ਜੀ ਟਰੱਸਟ ਦੇ ਅਧਿਕਾਰੀਆਂ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਕੇਸ ਵਿਚ ਸਵ. ਰਾਜਾ ਹਰਿੰਦਰ ਸਿੰਘ ਦੇ ਨਾਤੀ ਅਤੇ ਸਵ. ਰਾਜ ਕੁਮਾਰੀ ਦੀਪਇੰਦਰ ਕੌਰ ਦੇ ਬੇਟੇ ਜੈਚੰਦ ਮਹਿਤਾਬ ਅਤੇ ਧੀ ਨਿਸ਼ਾ ਨੂੰ ਵੀ ਮੁਲਜ਼ਮ ਬਣਾਇਆ ਹੈ। ਜੈਚੰਦ ਮਹਿਤਾਬ ਟਰੱਸਟ ਦੇ ਚੇਅਰਮੈਨ ਹਨ ਅਤੇ ਨਿਸ਼ਾ ਡੀ ਮਹਿਤਾਬ ਟਰੱਸਟ ਦੀ ਵਾਈਸ ਚੇਅਰਮੈਨ ਹੈ। ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਦਾ ਹਾਈ ਪ੍ਰੋਫਾਈਲ ਮਾਮਲਾ ਹੋਣ ਕਾਰਨ ਪੁਲਿਸ ਵੀ ਕਾਫੀ ਸੰਜੀਦਗੀ ਨਾਲ ਕਦਮ ਅੱਗੇ ਵਧਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.