ਹਿਊਸਟਨ, 10 ਜੁਲਾਈ, ਹ.ਬ. :  ਵਿਗਿਆਨੀਆਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਹਵਾ ਵਿਚ ਨੋਵਲ ਵਾਇਰਸ ਨੂੰ ਫੜ ਕੇ ਵਾਇਰਸ ਨੂੰ ਫ਼ੌਰੀ ਤੌਰ ਤੇ ਖ਼ਤਮ ਕਰ ਦਿੰਦਾ ਹੈ। ਵਿਗਿਆਨੀ ਦੀ ਇਸ ਕਾਢ ਨਾਲ ਬੰਦ ਥਾਵਾਂ ਜਿਵੇਂ ਸਕੂਲਾਂ, ਹਸਪਤਾਲਾਂ ਤੋਂ ਇਲਾਵਾ ਜਹਾਜ਼ਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲ ਸਕਦੀ ਹੈ। ਜਰਨਲ ਮੈਟਰੀਅਲਜ਼ ਟੁਡੇ ਫਿਜੀਕਸ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਏਅਰ ਫਿਲਟਰ ਨੇ ਆਪਣੇ ਵਿਚੋਂ ਲੰਘਣ ਵਾਲੀ ਹਵਾ 'ਚ ਇਕ ਵਾਰ ਵਿਚ 99.8 ਫ਼ੀਸਦੀ ਨੋਵਲ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਯੰਤਰ ਨੂੰ ਕਾਰੋਬਾਰੀ ਰੂਪ ਵਿਚ ਉਪਲਬਧ ਨਿਕਲ ਫੋਮ ਨੂੰ 200 ਡਿਗਰੀ ਸੈਲਸੀਅਸ ਤਕ ਗਰਮ ਕਰ ਕੇ ਬਣਾਇਆ ਗਿਆ ਹੈ। ਇਸ ਨੇ ਮਾਰੂ ਜੀਵਾਣੂ ਬੈਸਿਲਸ ਐਂਥਰੈਕਸ ਦੇ 99.9 ਫ਼ੀਸਦੀ ਬੀਜਾਣੂ ਨਸ਼ਟ ਕਰ ਦਿੱਤੇ। ਬੈਸਿਲਸ ਐਂਥਰੇਸਿਸ ਤੋਂ ਐਂਥਰੈਕਸ ਬਿਮਾਰੀ ਹੁੰਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਹਿਊਸਟਨ (ਯੂਐੱਚ) ਦੇ ਅਧਿਆਨ ਵਿਚ ਸ਼ਾਮਿਲ ਝਿਫੇਂਗ ਰੇਨ ਨੇ ਕਿਹਾ ਕਿ ਇਹ ਫਿਲਟਰ ਹਵਾਈ ਅੱਡਿਆਂ ਤੇ ਜਹਾਜ਼ਾਂ ਵਿਚ, ਦਫ਼ਤਰ ਭਵਨਾਂ, ਸਕੂਲਾਂ ਤੇ ਕਰੂਜ਼ ਜਹਾਜ਼ਾਂ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰਨ ਦੀ ਇਸ ਦੀ ਸਮਰੱਥਾ ਸਮਾਜ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ। ਵਿਗਿਆਨੀਆਂ ਮੁਤਾਬਕ ਕਿਉਂਕਿ ਇਹ ਵਾਇਰਸ ਹਵਾ ਵਿਚ ਕਰੀਬ ਤਿੰਨ ਘੰਟੇ ਤਕ ਰਹਿ ਸਕਦਾ ਹੈ ਤਾਂ ਇਕ ਅਜਿਹਾ ਫਿਲਟਰ ਬਣਾਉਣ ਦੀ ਯੋਜਨਾ ਸੀ ਜਿਹੜੀ ਇਸ ਨੂੰ ਖਤਮ ਕਰ ਦੇਵੇ ਤੇ ਦੁਨੀਆ ਭਰ ਵਿਚ ਦੋਬਾਰਾ ਕੰਮਕਾਜ ਸ਼ੁਰੂ ਕਰਨ। ਅਧਿਐਨ ਕਰਤਾਵਾਂ ਨੇ ਪੜਾਅਵਾਰ ਤਰੀਕੇ ਨਾਲ ਇਹ ਯੰਤਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.