ਵਾਸ਼ਿੰਗਟਨ, 10 ਜੁਲਾਈ, ਹ.ਬ. : ਇਸ ਸਾਲ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਚੋਣ ਹੋਣੀ ਹੈ। ਲੇਕਿਨ ਇਸ ਵਾਰ ਦੌੜ ਵਿਚ ਟਰੰਪ ਇਕੱਲੇ ਨਹੀਂ ਹਨ। ਇਸ ਦੌੜ ਵਿਚ ਜੋਅ ਬਿਡੇਨ, ਰੈਪਰ ਅਤੇ ਸਿੰਗਰ ਕਾਨਯੇ ਤੋਂ ਬਾਅਦ ਹੁਣ ਮਾਡਲ ਪੈਰਿਸ ਹਿਲਟਨ ਦਾ ਨਾਂ ਵੀ ਜੁੜ ਗਿਆ ਹੈ। ਪੈਰਿਸ ਨੇ ਸੋਸ਼ਲ ਮੀਡੀਆ 'ਤੇ ਐਲਾਨ ਕਰਦੇ ਹੋਏ ਦੱਸਿਆ ਕਿ ਉਹ ਵੀ ਰਾਸ਼ਟਰਪਤੀ ਚੋਣ ਦੀ ਦੌੜ ਵਿਚ ਸ਼ਾਮਲ ਹੋ ਰਹੀ ਹੈ। ਉਨ੍ਹਾਂ ਦਾ ਪ੍ਰਚਾਰ ਸਲੋਗਨ ਹੈ 'ਅਮਰੀਕਾ ਨੂੰ ਮੁੜ ਹੌਟ ਬਣਾਓ'। ਅਪਣੇ ਟਵੀਟ ਵਿਚ ਚੋਣ ਲੜਨ ਦਾ ਐਲਾਨ ਕਰਦੇ ਹੋਏ ਪੈਰਿਸ ਹਿਲਟਨ ਨੇ ਅਮਰੀਕਨ ਝੰਡੇ ਦੇ ਨਾਲ ਪ੍ਰਿੰਸਸ ਅਤੇ ਸਟਾਰ ਇਮੋਜੀ ਦੇ ਨਾਲ ਲਿਖਿਆ, ਪੈਰਿਸ ਫਾਰ ਪ੍ਰੈਜ਼ੀਡੈਂਟ। ਪੈਰਿਸ ਨੇ ਇਸ ਦੇ ਨਾਲ ਹੀ ਅਪਣਾ ਪੋਸਟਰ ਵੀ ਜਾਰੀ ਕੀਤਾ ਹੈ। ਜਿਸ ਵਿਚ ਉਹ ਪਿੰਕ ਰੰਗ ਦੀ ਡਰੈਸ ਵਿਚ ਦਿਖਾਈ ਦੇ ਰਹੀ ਹੈ। ਪੈਰਿਸ ਨੇ ਕਿਹਾ ਕਿ ਅਮਰੀਕਾ ਦੀ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਲੋਕਾਂ ਨੂੰ ਸਿਰਫ ਅਮਰੀਕਨ ਡਿਜ਼ਾਈਨਰਸ ਦੇ ਕੱਪੜੇ ਪਹਿਨਣ ਦੇ ਲਈ ਕਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਵਾਈਟ ਹਾਊਸ ਨੂੰ ਪਿੰਕ ਕਲਰ ਨਾਲ ਪੇਂਟ ਕਰਵਾ ਦੇਵੇਗੀ। ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.