ਸਾਰੇ ਟੈਕਸ ਤੇ ਵਿੱਤੀ ਰਿਕਾਰਡ ਅਪਰਾਧਕ ਜਾਂਚ ਦਾ ਹੋਣਗੇ ਹਿੱਸਾ

ਵਾਸ਼ਿੰਗਟਨ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ•ਾਂ ਦੇ ਸਾਰੇ ਟੈਕਸ ਤੇ ਵਿੱਤੀ ਰਿਕਾਰਡ ਨੂੰ ਅਪਰਾਧਕ ਜਾਂਚ ਦਾ ਹਿੱਸਾ ਐਲਾਨ ਦਿੱਤਾ ਹੈ। ਕੰਜ਼ਰਵੇਟਿਵ ਚੀਫ਼ ਜਸਟਿਸ ਜੌਨ ਰਾਬਰਟ ਦੇ ਬੈਂਚ ਨੇ 7-2 ਨਾਲ ਦਿੱਤੇ ਫ਼ੈਸਲੇ ਵਿੱਚ ਹਾਲਾਂਕਿ ਸਿਰਫ਼ ਸਰਕਾਰੀ ਧਿਰ ਨੂੰ ਇਨ•ਾਂ ਰਿਕਾਰਡ ਦੀ ਜਾਂਚ ਦੀ ਆਗਿਆ ਦਿੱਤੀ ਹੈ। ਹੁਕਮ ਮੁਤਾਬਕ ਡੈਮੋਕਰੇਟਿਕ ਅਗਵਾਈ ਵਾਲੀ ਕਾਂਗਰਸ ਟਰੰਪ ਦੇ ਦਸਤਾਵੇਜ਼ ਹਾਸਲ ਨਹੀਂ ਕਰ ਸਕੇਗੀ।
ਸਰਕਾਰੀ ਧਿਰ ਦਾ ਦੋਸ਼ ਹੈ ਕਿ ਟਰੰਪ ਨੇ ਆਪਣੇ ਸਬੰਧਾਂ ਨੂੰ ਛੁਪਾਉਣ ਲਈ ਕਈ ਗੁਪਤ ਭੁਗਤਾਨ ਕੀਤੇ। ਕੋਰਟ ਦਾ ਫ਼ੈਸਲਾ ਇਨ•ਾਂ ਭੁਗਤਾਨਾਂ ਨਾਲ ਜੁੜੇ ਦਸਤਾਵੇਜ਼ਾਂ ਲਈ ਹੀ ਹੈ। ਹੁਕਮ ਵਿੱਚ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਟਰੰਪ ਦੇ ਲੈਣ-ਦੇਣ ਨਾਲ ਲੇਖਾ-ਜੋਖਾ ਰੱਖਣ ਵਾਲੀ ਅਕਾਊਂਟਿੰਗ ਫਰਮ ਐਲਐਪੀ ਨੂੰ ਉਨ•ਾਂ ਦੇ ਸਾਰੇ ਵਿੱਤੀ ਰਿਕਾਰਡ ਜਾਂਚ ਲਈ ਗਰੈਂਡ ਜਿਊਰੀ ਦੇ ਸਾਹਮਣੇ ਰੱਖੇ ਹੋਣਗੇ। ਸਰਕਾਰੀ ਧਿਰ ਇਨ•ਾਂ ਦਸਤਾਵੇਜ਼ਾਂ ਨੂੰ ਦੇਖ ਸਕਦੀ ਹੈ।
ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ਵਿੱਚ ਹੋਵੇਗੀ। ਬੈਂਚ ਨੇ ਇਸ ਫ਼ੈਸਲੇ ਦੇ ਦੂਜੇ ਹਿੱਸੇ ਵਿੱਚ ਟਰੰਪ ਨੂੰ ਥੋੜੀ ਰਾਹਤ ਦਿੰਦੇ ਹੋਏ ਇਨ•ਾਂ ਦਸਤਾਵੇਜ਼ਾਂ ਨੂੰ ਤਿੰਨ ਹਾਊਸ ਕਮੇਟੀਆਂ ਵੱਲੋਂ ਪ੍ਰਾਪਤ ਕਰਨ 'ਤੇ ਰੋਕ ਲਾ ਦਿੱਤੀ। ਦੋਵਾਂ ਹੀ ਫ਼ੈਸਲਿਆਂ ਵਿੱਚ ਰਾਬਰਟ ਦੇ ਪੱਖ ਵਿੱਚ ਚਾਰ ਲਿਬਰਲ ਅਤੇ ਟਰੰਪ ਦੇ ਨਾਲ ਦੋ ਕੰਜ਼ਰਵੇਟਿਵ ਜੱਜ ਜਸਟਿਸ ਬ੍ਰੇਟ ਕਵੈਨਾ ਅਤੇ ਨੀਲ ਗੋਰਸਚ ਸਨ। ਫ਼ੈਸਲੇ ਤੋਂ ਬਾਅਦ ਮੈਨਹੈਟਨ ਦੇ ਡੈਮੋਕਰੇਟ ਜ਼ਿਲ•ਾ ਅਟਕਾਰਨੀ ਸਾਈਰਸ ਵਾਂਸ ਨੇ ਕਿਹਾ ਕਿ ਇਹ ਵੱਡੀ ਜਿੱਤ ਹੈ। ਅੱਜ ਸਪੱਸ਼ਟ ਹੋ ਗਿਆ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ। ਫਿਰ ਭਾਵੇਂ ਉਹ ਰਾਸ਼ਟਰਪਤੀ ਖੁਦ ਕਿਉਂ ਨਾ ਹੋਣ।
ਟਰੰਪ ਨੇ ਫ਼ੈਸਲਾ ਆਉਣ ਬਾਅਦ ਟਵੀਟ ਕਰਦਿਆਂ ਕਿਹਾ ਕਿ ਬੀਤੇ ਸਮੇਂ ਵਿੱਚ ਕੋਰਟ ਨੇ ਸਰਕਾਰਾਂ ਨੂੰ ਖੂਬ ਬਚਾਇਆ, ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ। ਹੁਣ ਅਜਿਹੇ ਫ਼ੈਸਲੇ ਦਿੱਤੇ ਜਾ ਰਹੇ ਹਨਉਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿੱਚ ਫਰਜ਼ੀਵਾੜੇ ਦੇ ਸਾਰੇ ਮਾਮਲਿਆਂ ਵਿੱਚ ਫ਼ੈਸਲਾ ਸਰਕਾਰ ਦੇ ਪੱਖ ਵਿੱਚ ਆਇਆ। ਪਿਛਲੀਆਂ ਸਰਕਾਰਾਂ ਨੇ ਮੇਰੀ ਚੋਣ ਪ੍ਰਚਾਰ ਮੁਹਿੰਮ ਦੀ ਜਾਸੂਸੀ ਕਰਵਾਈ। ਅਮਰੀਕਾ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਸਿਆਸੀ ਅਪਰਧ ਸੀ, ਪਰ ਕੁਝ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਉਸ ਨੇ ਰਾਸ਼ਟਰਪਤੀ ਵਜੋਂ ਸਾਢੇ ਤਿੰਨ ਸਾਲਾਂ ਵਿੱਚ ਦੇਸ਼ ਲਈ ਸਭ ਤੋਂ ਵੱਧ ਕੰਮ ਕੀਤੇ, ਪਰ ਉਸ ਨੂੰ ਇਹ ਤੋਹਫ਼ਾ ਮਿਲਿਆ। ਕੋਰਟ ਨੇ ਉਸ ਵਿਰੁੱਧ ਸੁਣਵਾਈ ਹੇਠਲੀ ਅਦਾਲਤ ਵਿੱਚ ਕਰਨ ਦਾ ਫ਼ੈਸਲਾ ਸੁਣਾਇਆ। ਉਸ ਨੂੰ ਹੁਣ ਨਿਊਯਾਰਕ ਅਦਾਲਤ ਵਿੱਚ ਪੇਸ਼ ਹੋਣਾ ਪਏਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.