ਸਿਡਨੀ, 10 ਜੁਲਾਈ, ਹ.ਬ. : ਭਾਰਤ ਤੇ ਅਮਰੀਕਾ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਆਸਟਰੇਲੀਆ 'ਚ ਵੀ ਕਈ ਸੰਸਦ ਮੈਂਬਰਾਂ ਨੇ ਟਿਕ ਟੌਕ 'ਤੇ ਪਾਬੰਦੀ ਲਾਉਣ ਦਾ ਪ੍ਰਸਤਾਵ ਦੇ ਰਹੇ ਹਨ। ਉਨ੍ਹਾਂ ਨੂੰ ਵੀ ਡਰ ਹੈ ਕਿ ਚੀਨ ਸਰਕਾਰ ਇਸ ਐਪ ਦਾ ਇਸਤੇਮਾਲ ਯੂਜ਼ਰਜ਼ ਦਾ ਡਾਟਾ ਇਕੱਠਾ ਕਰਨ ਲਈ ਕਰ ਰਹੀ ਹੈ। ਹਾਲ ਹੀ ਵਿਚ ਲਿਬਰਲ ਪਾਰਟੀ ਦੇ ਸੀਨੇਟਰ ਜਿਮ ਮੋਲਨ ਨੇ ਕਿਹਾ ਕਿ ਚੀਨ ਸਰਕਾਰ ਟਿਕ ਟੌਕ ਦੀ ਵਰਤੋਂ ਤੇ ਗਲਤ ਉਪਯੋਗ ਕਰ ਰਹੀ ਹੈ। ਲੇਬਰ ਪਾਰਟੀ ਦੇ ਸੀਨੇਟਰ ਜੇਨੀ   ਨੇ ਕਥਿਤ ਤੌਰ ਤੇ ਮੰਗ ਕੀਤੀ ਕਿ ਟਿਕ ਟੌਕ ਦੇ ਪ੍ਰਤੀਨਿਧੀ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਦਖਲਅੰਦਾਜ਼ੀ ਤੇ ਚੋਣ ਕਮੇਟੀ ਦਾ ਸਾਹਮਣਾ ਕਰੇ। ਹਾਲਾਂਕਿ ਟਿਕ ਟੌਕ ਲਗਾਤਾਰ ਦੋਸ਼ਾ ਤੋਂ ਇਨਕਾਰ ਕਰ ਰਿਹਾ ਹੈ ਪਰ ਇਸ ਕਦਮ ਨੇ ਇਹ ਸਵਾਲ ਤਾਂ ਖੜ੍ਹਾ ਕਰ ਹੀ ਦਿੱਤਾ ਹੈ ਕਿ ਕੀ ਚੀਨ ਮੌਜੂਦਾ ਸਮੇਂ ਵਿਚ ਟਿਕ ਟੌਕ ਦੇ ਯੂਜ਼ਰਜ਼ ਦਾ ਡਾਟਾ ਹਾਸਿਲ ਕਰ ਰਿਹਾ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਟਿਕ ਟੌਕ ਦੀ ਕੰਪਨੀ ਬਾਈਟਡਾਂਸ ਨੇ ਲਗਾਤਾਰ ਇਹ ਦਾਅਵਾ ਕੀਤਾ ਹੈ ਕਿ ਉਸ ਦਾ ਡਾਟਾ ਅਮਰੀਕਾ ਤੇ ਸਿੰਗਾਪੁਰ ਸਥਿਤ ਸਰਵਰਸ ਵਿਚ ਇਕੱਠਾ ਕੀਤਾ ਜਾਂਦਾ ਹੈ। ਹਾਲਾਂਕਿ ਚੀਨ ਸਰਕਾਰ ਲਈ ਫਿਰ ਵੀ ਇਸ ਡਾਟੇ ਤਕ ਪਹੁੰਚਣਾ ਮੁਸ਼ਕਿਲ ਕੰਮ ਨਹੀਂ ਹੈ, ਜਨਵਰੀ ਵਿਚ ਕੰਪਨੀ ਨੇ ਕਿਹਾ ਵੀ ਸੀ, 'ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਡਾਟਾ ਸਟੋਰੇਜ ਸਿਸਟਮ ਜਾਂ ਇੰਟਰਨੈੱਟ ਤੇ ਡਾਟੇ ਦਾ ਟਰਾਂਸਮਿਸ਼ਨ ਜਾਂ ਕੋਈ ਵੀ ਹੋਰ ਪਬਲਿਕ ਨੈੱਟਵਰਕ ਦੀ ਸੌ ਫੀਸਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.