ਨਵੀਂ ਦਿੱਲੀ, 10 ਜੁਲਾਈ, ਹ.ਬ. : ਸਵਿਟਜ਼ਰਲੈਂਡ ਸਰਕਾਰ ਨੇ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਰੇਣੂਕਾ ਦੇ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਭਾਰਤ ਨੇ ਦੋਵਾਂ ਦੇ  ਸਵਿਸ ਬੈਂਕ ਖਾਤਿਆਂ ਅਤੇ ਹੋਰ ਵਿੱਤੀ ਜਾਣਕਾਰੀ ਮੰਗੀ ਹੈ। ਨੋਟਿਸ 'ਤੇ ਦੋਵਾਂ ਦੀ ਪ੍ਰਤੀਕ੍ਰਿਆ ਤੋ ਬਾਅਦ ਸਵਿਸ ਸਰਕਾਰ ਇਸ ਦਿਸ਼ਾ ਵਿਚ ਅੱਗੇ ਵਧ ਸਕਦੀ ਹੈ।
ਸਵਿਟਜ਼ਰਲੈਂਡ ਦੇ ਗਜਟ ਵਿਚ ਸੱਤ ਜੁਲਾਈ ਨੂੰ ਦੋ ਅਲੱਗ ਅਲੱਗ ਨੋਟਿਸ ਪ੍ਰਕਾਸ਼ਤ ਕੀਤੇ ਗਏ। ਇਨ੍ਹਾਂ ਵਿਚ ਲਿਖਿਆ ਹੈ ਕਿ ਸਥਾਨਕ ਕਾਨੂੰਨਾਂ ਤਹਿਤ ਸੂਚਨਾ ਸਾਂਝੀ ਕਰਨ ਦੇ ਖ਼ਿਲਾਫ਼ ਅਪੀਲ ਦੇ ਅਧਿਕਾਰ ਦੇ ਪ੍ਰਯੋਗ ਦੇ ਲਈ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਨੂੰ ਦਸ ਦਿਨ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਵਰਜਿਨ ਆਈਲੈਂਡਸ ਸਥਿਤ ਦੋ ਕੰਪਨੀਆਂ ਗਰੈਂਡ ਮੇਸਨ ਲਿਮਟਿਡ ਅਤੇ ਹੋਲੀਪੋਰਟ ਲਿਮਟਿਡ ਦੇ ਲਈ ਵੀ ਅਜਿਹਾ ਨੋਟਿਸ ਜਾਰੀ ਹੋਇਆ ਹੈ। ਇਨ੍ਹਾਂ ਕੰਪਨੀਆਂ ਦਾ ਸਬੰਧ ਬਿਸ਼ਨੋਈ ਪਰਵਾਰ ਨਾਲ ਹੋਣ ਦਾ ਸ਼ੱਕ ਹੈ। ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਅਤੇ ਦੋਵੇਂ ਫਰਮਾਂ ਨੂੰ ਅਪੀਲ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੇ ਲਈ ਦਸ ਦਿਨ ਦੇ ਅੰਦਰ ਨੁਮਾਇੰਦਾ ਨਿਯਕੁਤ ਕਰਨ ਲਈ ਕਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.