ਇਸਲਾਮਾਬਾਦ, 10 ਜੁਲਾਈ, ਹ.ਬ. : ਪਾਕਿਸਤਾਨ ਦੀ ਇੱਕ ਕੋਰਟ ਵਿਚ ਅਮਰੀਕਾ ਦੇ ਖ਼ਿਲਾਫ਼ ਕੋਰੋਨਾ ਫੈਲਾਉਣ ਦੇ ਲਈ 20 ਅਰਬ ਡਾਲਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਕੋਰਟ ਨੇ ਇੱਕ ਸਥਾਨਕ ਨੌਜਵਾਨ ਦੀ ਇਸ ਪਟੀਸ਼ਨ 'ਤੇ ਇਸਲਾਮਾਬਾਦ ਸਥਿਤ ਅਮਰੀਕੀ ਹਾਈ ਕਮਿਸ਼ਨ, ਲਾਹੌਰ ਵਿਚ ਅਮਰੀਕੀ ਮਹਾਵਣਜ ਅਤੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ।
ਪਟੀਸ਼ਨਕਰਤਾ ਕੋਰੋਨਾ ਸੰਕਰਮਿਤ ਰਜਾ ਅਲੀ ਨੇ ਬੁਧਵਾਰ ਨੂੰ ਲਾਹੌਰ ਕੋਰਟ ਵਿਚ ਪਟੀਸ਼ਨ ਦੇ ਕੇ ਅਮਰੀਕਾ ਤੋਂ ਉਸ ਨੂੰ ਹੋਏ ਨੁਕਸਾਨ ਦੀ ਭਰਪਾਈ ਦੇ ਤੌਰ 'ਤੇ ਇਹ ਰਕਮ ਮੰਗੀ ਹੈ। ਇਸ ਵਿਚ ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਕੋਰੋਨਾ ਮਹਾਮਾਰੀ ਫੈਲਣ ਦੇ ਲਈ ਅਮਰੀਕਾ ਜ਼ਿੰਮੇਦਾਰ ਹੈ।
ਪਟੀਸ਼ਨ 'ਤੇ ਨੋਟਿਸ ਲੈਂਦੇ ਹੋਏ ਸਿਵਲ ਜੱਜ ਕਾਮਰਾਨ ਕਾਰਾਮਤ ਨੇ ਇਸਲਾਮਾਬਾਦ ਦੇ ਅਮਰੀਕੀ ਹਾਈ ਕਮਿਸ਼ਨ, ਲਾਹੌਰ ਵਿਚ ਅਮਰੀਕੀ ਮਹਾਵਣਜ, ਅਮਰੀਕੀ  ਰੱਖਿਆ ਸਕੱਤਰ ਅਤੇ ਵਿਦੇਸ਼ ਮੰਤਰਾਲੇ ਨੂੰ 7 ਅਗਸਤ ਤੱਕ ਜਵਾਬ ਦੇਣ ਦੇ ਲਈ ਨੋਟਿਸ ਜਾਰੀ ਕੀਤਾ। ਕੋਰਟ ਹੁਣ 7 ਅਗਸਤ ਨੂੰ ਇਸ ਮਾਮਲੇ ਵਿਚ ਸੁਣਵਾਈ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.