14 ਜੁਲਾਈ ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ

ਰੇਵਾੜੀ (ਹਰਿਆਣਾ), 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਹਰਿਆਣਾ ਨੂੰ 12 ਹਜ਼ਾਰ ਕਰੋੜ ਦੀਆਂ ਸੜਕ ਯੋਜਨਾਵਾਂ ਦਾ ਤੋਹਫ਼ਾ ਦੇਣ ਜਾ ਰਹੇ ਹਨ, ਜਿਸ ਦਾ ਨੀਂਹ ਪੱਥਰ 14 ਜੁਲਾਈ ਨੂੰ ਰੱਖਿਆ ਜਾਵੇਗਾ। ਇਨ•ਾਂ ਵਿੱਚ ਮਹਿੰਦਰਗੜ•-ਭੇਵਾ (ਕੁਰੂਕਸ਼ੇਤਰ) ਗਰੀਨ ਫੀਲਡ ਹਾਈਵੇਅ ਤੇ ਰੇਵਾੜੀ-ਜੈਸਲਮੇਰ ਰਾਜਮਾਰਗ-11 ਦਾ ਰੇਵਾੜੀ-ਨਾਰਨੌਲ ਮਾਰਗ ਮੁੱਖ ਤੌਰ 'ਤੇ ਸ਼ਾਮਲ ਹਨ। ਇਨ•ਾਂ ਤੋਂ ਇਲਾਵਾ ਰੇਵਾੜੀ, ਅਟੇਲੀ ਤੇ ਨਾਰਨੌਲ ਬਾਈਪਾਸ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ।
ਛੇ ਸਾਲ ਤੋਂ ਲਟਕ ਰਹੇ ਸ਼ਹਿਰ ਦੇ 14 ਕਿਲੋਮੀਟਰ ਲੰਬਾ ਆਊਟਰ ਬਾਈਪਾਸ, ਰੇਵਾੜੀ-ਪਟੌਦੀ-ਗੁਰੂਗ੍ਰਾਮ 42 ਕਿਲੋਮੀਟਰ ਲੰਬਾ ਨੈਸ਼ਨਲ ਹਾਈਵੇਅ ਤੇ ਰੇਵਾੜੀ ਤੋਂ ਅਟੇਲੀ ਤੱਕ ਸਾਮਰਾਜੀ ਅਤੇ ਸੈਰ-ਸਪਾਟਾ ਦ੍ਰਿਸ਼ਟੀ ਨਾਲ ਮਹੱਤਵਪੂਰਨ ਐਨਐਚ-11 ਸ਼ਾਮਲ ਹੈ। ਇਨ•ਾਂ ਵਿੱਚ ਜ਼ਿਆਦਾਤਰ ਯੋਜਨਾਵਾਂ ਦੱਖਣੀ ਹਰਿਆਣਾ ਨਾਲ ਜੁੜੀਆਂ ਹਨ। ਦੱਸ ਦੇਈਏ ਕਿ ਕੁਝ ਯੋਜਨਾਵਾਂ ਨੂੰ ਛੱਡ ਕੇ ਜ਼ਿਆਦਾਤਰ 'ਤੇ ਕੰਮ ਚੱਲ ਰਿਹਾ ਹੈ, ਪਰ ਕੰਮ ਦਾ ਉਦਘਾਟਨ ਨਹੀਂ ਹੋ ਸਕਿਆ ਸੀ।
ਨਾਰਨੌਲ ਵਿੱਚ ਪ੍ਰਸਤਾਵਿਤ 24 ਕਿਲੋਮੀਟਰ ਲੰਬੇ ਬਾਈਪਾਸ ਤੋਂ ਮਹਿੰਦਰਗੜ•, ਭਿਵਾਨੀ, ਰੋਹਤਕ, ਜੀਂਦ, ਕੈਥਲ, ਕਰਨਾਲ ਤੇ ਕੁਰੂਕਸ਼ੇਤਰ ਜ਼ਿਲਿ•ਆਂ 'ਚੋਂ ਹੁੰਦੇ ਹੋਏ ਭੇਵਾ ਦੇ ਨੇੜੇ ਨੈਸ਼ਨਲ ਹਾਈਵੇਅ ਨੰਬਰ 152 ਵਿੱਚ ਮਿਲਣ ਵਾਲੇ ਗ੍ਰੀਨ ਫੀਲਡ ਹਾਈਵੇਅ ਦੇ ਨਿਰਮਾਣ 'ਤੇ 9 ਹਜ਼ਾਰ ਕਰੋੜ ਦੀ ਲਾਗਤ ਆਏਗੀ। ਇਸ ਮਾਰਗ ਰਾਹੀਂ ਅੱਗੇ ਅੰਬਾਲਾ ਹੁੰਦੇ ਹੋਏ ਸਿੱਧੇ ਚੰਡੀਗੜ• ਜਾਣਾ ਸੌਖਾ ਹੋ ਜਾਵੇਗਾ। ਇਸ ਦਾ ਨਿਰਮਾਣ ਛੇ ਪੜਾਵਾਂ ਵਿੱਚ ਹੋਵੇਗਾ।
ਰੇਵਾੜੀ-ਨਾਰਨੌਲ ਹਾਈਵੇਅ 'ਤੇ ਅਟੇਲੀ-ਨਾਰਨੌਲ ਬਾਈਪਾਸ ਸਣੇ 2300 ਕਰੋੜ ਖਰਚ ਹੋਣਗੇ। ਨਾਰਨੌਲ ਰੋਡ ਰਾਹੀਂ ਕੌਮੀ ਰਾਜਮਾਰਗ ਨੰਬਰ-352 (ਰੇਵਾੜੀ-ਰੋਹਤਕ ਹਾਈਵੇਅ) ਤੱਕ ਪ੍ਰਸਤਾਵਿਤ 14 ਕਿਲੋਮੀਟਰ ਲੰਬੇ ਰੇਵਾੜੀ ਆਊਟਰ ਬਾਈਪਾਸ 'ਤੇ 800 ਕਰੋੜ ਖਰਚ ਹੋਣਗੇ। ਰੇਵਾੜੀ-ਪਟੌਦੀ-ਗੁਰੂਗ੍ਰਾਮ ਦੇ 46 ਕਿਲੋਮੀਟਰ ਲੰਬੇ ਹਿੱਸੇ 'ਤੇ 1500 ਕਰੋੜ ਦੀ ਲਾਗਤ ਆਏਗੀ। ਗਡਕਰੀ ਇਸੇ ਦਿਨ ਇਸ ਦਾ ਵੀ ਨੀਂਹ ਪੱਥਰ ਰੱਖਣਗੇ। ਇਸ ਨੂੰ ਕੁਝ ਸਮਾਂ ਪਹਿਲਾਂ ਹੀ ਨੈਸ਼ਨਲ ਹਾਈਵੇਅ ਦਾ ਦਰਜਾ ਦਿੱਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.