ਨਵੀਂ ਦਿੱਲੀ, 11 ਜੁਲਾਈ, ਹ.ਬ. : ਇਟਲੀ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਇਟਲੀ ਵਿਚ ਭਾਰੀ ਜਾਨੀ ਨੁਕਸਾਨ ਕਰ ਗਿਆ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਵਿਚ ਇਟਲੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚ ਕਾਫੀ ਕਮੀ ਆਈ ਹੈ, ਪਰ ਇਟਲੀ ਸਰਕਾਰ ਹਾਲੇ ਵੀ ਬਹੁਤ ਹੀ ਸਹਿਮ ਸਹਿਮ ਕੇ ਕਦਮ ਰੱਖ ਰਹੀ ਹੈ। ਇਟਲੀ ਸਰਕਾਰ ਨੇ  ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 13 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੋਂ  ਪਾਬੰਦੀ ਲਗਾਈ ਹੈ। ਸਿਹਤ ਮੰਤਰੀ ਰਾਬੇਰਤੋ ਸਪੈਰਿੰਗਸਾ ਨੇ ਅਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿਸੇ ਵੀ ਦੇਸ਼ ਦੇ ਨਾਗਰਿਕ ਜੋ ਇਨ੍ਹਾਂ ਦੇਸ਼ਾਂ ਵਿਚ ਪਿਛਲੇ 14 ਦਿਨਾਂ ਵਿਚ ਲੰਘੇ ਹਨ ਜਾਂ ਰਹਿ ਚੁੱਕੇ ਹਨ, ਉਹ ਇਟਲੀ ਵਿਚ ਦਾਖ਼ਲ ਨਹੀਂ ਹੋ ਸਕਣਗੇ ਅਤੇ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਤੋਂ ਆਉਂਦੀਆਂ ਉਡਾਣਾਂ ਵੀ ਮੁਅੱਤਲ ਕਰ ਦਿੱਤੀਆਂ। ਸਿਹਤ ਮੰਤਰੀ ਨੇ ਅਰਮੇਨੀਆ, ਬਹਿਰੀਨ, ਬੰਗਲਾਦੇਸ਼, ਬਰਾਜ਼ੀਲ, ਬੋਸਨੀਆ ਹਰਜ਼ੇਰਗੋਵੀਨਾ, ਚੀਲ, ਕੁਵੈਤ, ਉਤਰੀ ਮੈਸੇਡੋਨੀਆ, ਮਾਲਡੋਵਾ, ਓਮਾਨ, ਪਨਾਮਾ, ਪੇਰੂ, ਡੇਮੋਨੀਕਨ ਰਿਪਬਲਿਕਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਾਉਂਦਿਆਂ ਕਿਹਾ ਕਿ ਸਿਹਤ ਸੁਰੱਖਿਆ ਦੇ ਢੁਕਵੇਂ ਪੱਧਰ ਨੂੰ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਲਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.