ਅਬੋਹਰ, 11 ਜੁਲਾਈ, ਹ.ਬ. : ਭੀਮ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਸਣੇ 10 ਲੋਕਾਂ ਦੇ ਖ਼ਿਲਾਫ਼ ਕਰੋੜਾਂ ਰੁਪਏ ਦੀ ਧੋਖਾਧੜੀ  ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ  ਵਲੋਂ ਵਿਚਾਰ ਤੋਂ ਬਾਅਦ ਦਿੱਤੇ ਗਏ ਆਦੇਸ਼ਾਂ ਤਹਿਤ ਨੇਚਰ ਹਾਈਟਸ ਇੰਫਰਾ ਲਿਮਟਿਡ ਦੇ ਮਾਕਲ ਨੀਰਜ ਅਰੋੜਾ ਦੀ ਮਾਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਹੋਇਆ ਹੈ। ਐਡੋਵਕੇਟ ਸੁਨੀਲ ਅਰੋੜਾ ਨੇ ਦੱਸਿਆ ਕਿ ਅਬੋਹਰ ਦੀ ਸਿਟੀ ਵਨ ਥਾਣਾ ਪੁਲਿਸ ਨੇ ਨੀਰਜ ਦੀ ਮਾਤਾ ਦੇ ਬਿਆਨਾਂ 'ਤੇ ਸ਼ਿਵ ਲਾਲ ਡੋਡਾ, ਸਿਰਸਾ ਨਿਵਸੀ ਸੁਰੇਸ਼ ਸ਼ਰਮਾ, ਮਨੋਜ ਕੁਮਾਰ ਗੋਲਿਆਨਾ ਅਤੇ ਰਾਕੇਸ਼ ਕੁਮਾਰ, ਸੁਨਿਤਾ ਡੋਡਾ, ਸੁਹਾਨੀ ਡੋਡਾ,  ਸਹਿਯੋਗੀ ਰਾਜੀਵ ਚੁਘ, ਸੁਰਿੰਦਰ ਕੁਮਾਰ, ਬਿੱਲਾ ਕੁੱਕੜ ਅਤੇ ਕ੍ਰਿਸ਼ਣਾ ਨਗਰੀ ਨਿਵਾਸੀ ਰਾਜੀਵ ਰਤਨ ਧੀਂਗੜਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.