ਮੁੰਬਈ, 11 ਜੁਲਾਈ, ਹ.ਬ. : ਬਾਲੀਵੁੱਡ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ਵਿਚ ਸੁਸ਼ਾਂਤ ਦੀ ਫਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਉਸ ਦੇ ਪ੍ਰਸ਼ੰਸਕਾਂ ਵਿਚ ਇਸ ਫਿਲਮ ਨੂੰ ਦੇਖਣ ਦੀ ਉਤਸੁਕਤਾ ਹੋਰ ਵੀ ਵੱਧ ਗਈ ਹੈ। ਉੱਥੇ ਹੀ ਟ੍ਰੇਲਰ ਨੇ ਸੁਸ਼ਾਂਤ ਦੇ ਚਾਹੁਣ ਵਾਲਿਆਂ ਨੂੰ ਭਾਵੁਕ ਕਰ ਦਿੱਤਾ ਹੈ, ਉਥੇ ਹੀ 'ਦਿਲ ਬੇਚਾਰਾ' ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿਚ ਸੁਸ਼ਾਂਤ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਗੀਤ ਵਿਚ ਅਦਾਕਾਰਾ ਸੰਜਨਾ ਸਾਂਗੀ ਵੀ ਨਜ਼ਰ ਆ ਰਹੀ ਹੈ। ਸੁਸ਼ਾਂਤ ਦੇ ਇਸ ਗੀਤ ਨੂੰ ਮਸ਼ਹੂਰ ਗਾਇਕ ਏਆਰ ਰਹਿਮਾਨ ਨੇ ਆਪਣੀ ਆਵਾਜ਼ ਦਿੱਤੀ ਹੈ, ਨਾਲ ਹੀ ਇਸ ਗੀਤ ਦੇ ਬੋਲ ਅਮਿਤਾਬ ਭੱਟਾਚਾਰਿਆ ਨੇ ਲਿਖੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦਾ 'ਦਿਲ ਬੇਚਾਰਾ' ਟਾਈਟਲ ਟਰੈਕ 2 ਮਿੰਟ 43 ਸੈਕਿੰਡ ਦਾ ਹੈ। ਸੁਸ਼ਾਂਤ ਸਿੰਘ ਨਾਲ ਇਸ ਗਾਣੇ ਵਿਚ ਸੰਜਨਾ  ਵੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਫਿਲਮ 'ਦਿਲ ਬੇਚਾਰਾ' ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਕਿਹਾ, 'ਇਸ ਦਾ ਟਾਈਟਲ ਟਰੈਕ ਮੇਰਾ ਪਸੰਦੀਦਾ ਟਰੈਕ ਹੈ। ਇਹ ਉਹ ਆਖ਼ਰੀ ਗਾਣਾ ਹੈ, ਜਿਸ ਨੂੰ ਸੁਸ਼ਾਂਤ ਨੇ ਫਿਲਮ ਲਈ ਸ਼ੂਟ ਕੀਤਾ ਸੀ। ਇਸ ਗਾਣੇ ਨੂੰ ਫ਼ਰਹਾ ਖ਼ਾਨ ਨੇ ਕ੍ਰੋਰੀਓਗ੍ਰਾਫ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.