ਵਾਸ਼ਿੰਗਟਨ, 11 ਜੁਲਾਈ, ਹ.ਬ. : ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਵਪਾਰ ਸਮਝੌਤੇ ਦੇ ਦੂਜੇ ਪੜਾਅ ਵਿਚੋਂ ਖੁਦ ਨੂੰ ਬਾਹਰ ਕਰ ਲਿਆ। ਅਮਰੀਕਾ ਦੇ ਇਸ ਕਦਮ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਹੋਰ ਵਧ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਚੀਨ ਦੇ ਨਾਲ ਦੂਜੇ ਪੜਾਅ ਦੇ ਵਪਾਰ ਸਮਝੌਤੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਬੀਜਿੰਗ ਦੁਆਰਾ ਕੋਰੋਨਾ ਵਾਇਰਸ ਪ੍ਰਕੋਪ ਨਾਲ Îਨਿਪਟਣ ਦੇ ਤਰੀਕਿਆਂ ਨੂੰ ਲੈਕੇ ਦੋਵੇਂ ਦੇਸ਼ਾਂ ਦੇ ਵਿਚ ਸਬੰਧ ਗੰਭੀਰ ਤੌਰ 'ਤੇ ਖਰਾਬ ਹੋ ਗਏ ਹਨ।
ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰੰਸ ਵਿਚ ਜਦ ਟਰੰਪ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਪੁਛਿਆ ਗਿਆ ਤਾਂ ਉਨ੍ਹਾਂ ਕਿਹ ਕਿ ਦੋਵੇਂ ਦੇਸ਼ਾਂ ਦੇ ਵਿਚ ਸਬੰਧ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਗੰਭੀਰ ਤੌਰ 'ਤੇ ਖਰਾਬ ਹੋਏ ਹਨ। ਮੈਂ ਇਸ ਬਾਰੇ ਵਿਚ ਹੁਣ ਨਹੀਂ ਸੋਚ ਰਿਹਾ।
ਇਸ ਸਾਲ ਦੇ ਸ਼ੁਰੂ ਵਿਚ ਟਰੰਪ ਪ੍ਰਸ਼ਾਸਨ ਨੇ ਚੀਨ ਦੇ ਨਾਲ ਕਈ ਪੜਾਵਾਂ ਵਾਲੇ ਇੱਕ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਸੀ। ਇਸ ਸਮਝੌਤੇ 'ਤੇ ਹਸਤਾਖਰ ਦੇ ਲਈ ਦੋਵੇਂ ਦੇਸ਼ਾਂ ਦੇ ਵਿਚ ਗੱਲਬਾਤ ਹੋਈ ਸੀ, ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਸਹਿਮਤੀ ਬਣੀ।
ਕੋਰੋਨਾ ਵਾਇਰਸ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿਚ ਕੜਵਾਹਟ ਵਧ ਗਈ। ਟਰੰਪ ਨੇ ਕੋਰੋਨਾ ਨੂੰ ਸੰਭਾਲਣ ਨੂੰ ਲੈ ਕੇ ਚੀਨ ਨੂੰ ਨਿਸ਼ਾਨੇ 'ਤੇ ਲੈਂਦੇ ਰਹੇ। ਉਨ੍ਹਾਂ ਨੇ ਕੋਰੋਨਾ ਨੂੰ ਚੀਨੀ ਵਾਇਰਸ ਵੀ ਦੱਸਿਆ। ਇਸ ਵਾÎਿÂਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਦੇਸ਼ ਅਮਰੀਕਾ ਰਿਹਾ।  ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚ ਹਾਂਗਕਾਂਗ ਵਿਚ ਲਿਆਏ ਗਏ ਵਿਵਾਦਤ ਕੌਮੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਵੀ ਤਣਾਅ ਹੈ।  ਚੀਨ ਦੇ ਵੁਹਾਨ ਸ਼ਹਿਰ ਵਿਚ ਪਿਛਲੇ ਸਾਲ ਸਾਹਮਣੇ ਆਏ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਹੁਣ ਤੱਕ 1,30,300 ਲੋਕਾਂ ਦੀ ਮੌਤ ਹੋਈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.