ਕਾਨਪੁਰ, 12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅੱਠ ਪੁਲਿਸ ਕਰਮੀਆਂ ਦੇ ਕਾਤਲ ਵਿਕਾਸ ਦੂਬੇ ਨੂੰ ਫੜਨ ਬਦਲੇ ਯੂਪੀ ਸਰਕਾਰ ਵੱਲੋਂ ਐਮਪੀ ਪੁਲਿਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੱਧ ਪ੍ਰਦੇਸ਼ ਦੇ ਉਜੈਨ ਮਹਾਕਾਲ ਥਾਣੇ ਦੀ ਪੁਲਿਸ ਨੇ ਹੀ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਕਰੂ ਕਾਂਡ ਤੋਂ ਬਾਅਦ ਵਿਕਾਸ ਉਤਰ ਪ੍ਰਦੇਸ਼ ਦੇ ਟੌਪ-3 ਅਪਰਾਧੀਆਂ ਵਿੱਚ ਸ਼ਾਮਲ ਹੋਇਆ ਸੀ। ਉਸ 'ਤੇ ਸ਼ਾਸਨ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ, ਜਿਸ ਨਾਲ ਉਹ ਸੂਬੇ ਦਾ ਸਭ ਤੋਂ ਵੱਡਾ ਇਨਾਮੀ ਗੈਂਗਸਟਰ ਬਣਾ ਗਿਆ ਸੀ। ਏਡੀਜੀ ਜੇਐਨ ਸਿੰਘ ਨੇ ਦੱਸਿਆ ਕਿ ਐਮਪੀ ਪੁਲਿਸ ਨੇ ਵਿਕਾਸ ਨੂੰ ਮਹਾਕਾਲ ਮੰਦਿਰ 'ਚੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਚਲਦਿਆਂ ਹੁਣ ਇਹ ਇਨਾਮੀ ਰਾਸ਼ੀ ਸ਼ਾਸਨ ਵੱਲੋਂ ਐਮਪੀ ਪੁਲਿਸ ਨੂੰ ਦਿੱਤੀ ਜਾਵੇਗੀ। ਇਸ ਦੀ ਇਕ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਗਈ ਹੈ। ਦੂਜੇ ਪਾਸੇ ਏਡੀਜੀ ਨੇ ਦੱਸਿਆ ਕਿ ਐਨਕਾਊਂਟਰ ਕਰਨ ਵਾਲੀ ਪੁਲਿਸ ਅਤੇ ਐਸਟੀਐਮ ਟੀਮ ਨੂੰ ਕੋਈ ਇਨਾਮ ਨਹੀਂ ਦਿੱਤਾ ਗਿਆ ਹੈ। ਇਸ 'ਤੇ ਪ੍ਰਸ਼ਾਸਨ ਫੈਸਲਾ ਲਵੇਗਾ।
ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰੇ ਵਿਕਾਸ ਦੂਬੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ। ਕਾਨਪੁਰ ਦੇ ਬਿਕਰੂ ਪਿੰਡ ਵਿੱਚ 2 ਜੁਲਾਈ ਨੂੰ ਅੱਠ ਪੁਲਿਸ ਕਰਮੀਆਂ ਦੇ ਕਤਲ ਮਾਮਲੇ ਵਿੱਚ ਵਿਕਾਸ ਦੂਬੇ ਮੁਖ ਦੋਸ਼ੀ ਸੀ। ਇਸ ਵਾਰਦਾਤ ਮਗਰੋਂ ਵਿਕਾਸ ਦੂਬੇ 'ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਸੀ। ਪੁਲਿਸ ਦੀ ਮੰਨੀਏ ਤਾਂ ਊਜੈਨ ਤੋਂ ਕਾਨਪੁਰ ਲਿਆਂਦੇ ਸਮੇਂ ਵਿਕਾਸ ਦੂਬੇ ਨੇ ਭੱਜਣ ਦਾ ਯਤਨ ਕੀਤਾ ਸੀ। ਇਸ ਦੌਰਾਨ ਐਨਕਾਊਂਟਰ ਹੋਇਆ ਅਤੇ ਉਹ ਮਾਰਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.