ਖਰੜ, 13 ਜੁਲਾਈ, ਹ.ਬ. : ਖਰੜ ਦੀ ਐਕਮੇ ਹਾਈਟਸ ਸੁਸਾਇਟੀ ਵਿਚ ਰਹਿ ਰਹੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਕੁਝ ਬਾਊਂਸਰਾਂ ਨੇ ਇੱਕ ਮੁੰਡੇ ਦੀ ਕੁੱਟਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ।  ਸ਼ਿਕਾਇਤ ਪੁਲਿਸ ਤੱਕ ਪਹੁੰਚੀ ਤਾਂ ਬਾਊਂਸਰਾਂ ਨੇ ਮੁਆਫ਼ੀ ਮੰਗ ਲਈ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਘਟਨਾ ਦੇ ਦੌਰਾਨ ਗਾਇਕ ਵੀ ਮੌਜੂਦ ਸੀ। ਬਾਅਦ ਵਿਚ ਉਹ ਉਥੋਂ ਖਿਸਕ ਗਏ।
ਸੁਸਾਇਟੀ ਦੇ ਫਲੈਟ ਨੰਬਰ 163 ਨਿਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 15 ਸਾਲਾ ਬੇਟਾ ਸਾਇਕਲ ਚਲਾ ਰਿਹਾ ਸੀ। ਗਾਇਕ ਰਣਜੀਤ ਬਾਵਾ ਵੀ ਅਪਣੇ ਬਾਊਂਸਰਾਂ ਦੇ ਨਾਲ ਉਥੇ ਸਾਈਕਲਿੰਗ ਕਰ ਰਹੇ ਸੀ। ਰਣਜੀਤ ਬਾਵਾ ਨੂੰ ਦੇਖ ਕੇ ਬੱਚੇ ਉਨ੍ਹਾਂ ਦੇ ਪਿੱਛੇ ਪਿੱਛੇ ਸਾਈਕਲ ਚਲਾਉਣ ਲੱਗੇ।
ਬਾਊਂਸਰਾਂ ਨੇ ਬੱਚਿਆਂ ਨੂੰ ਪਹਿਲਾਂ ਤਾਂ ਪਿੱਛਾ ਕਰਨ ਤੋਂ ਮਨ੍ਹਾ ਕੀਤਾ ਜਦ ਬੱਚੇ ਨਹੀਂ ਮੰਨੇ ਤਾਂ  ਉਨ੍ਹਾਂ ਡਾਂਟਣਾ ਸ਼ੁਰੂ ਕਰ ਦਿੱਤਾ।  ਕਮਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਮਾਮਲਾ ਉਸ ਸਮੇਂ ਸ਼ਾਂਤ ਹੋ ਗਿਆ। ਲੇਕਿਨ ਕੁਝ ਸਮੇਂ ਬਾਅਦ ਇੱਕ ਬਾਊਂਸਰ ਨੇ ਉਨ੍ਹਾਂ ਦੇ ਬੇਟੇ ਜਸਮਨਜੀਤ ਸਿੰਘ ਨੂੰ ਕਿਹਾ ਕਿ ਉਹ ਸਿੰਗਰ ਦੇ ਨਾਲ ਉਸ ਦੀ ਫ਼ੋਟੋ ਖਿਚਵਾ  ਸਕਦਾ ਹੈ। ਇਹ ਕਹਿ ਕੇ ਬਾਊਂਸਰ ਉਸ ਨੂੰ ਅਪਣੇ ਫਲੈਟ ਵਿਚ ਲੈ ਗਿਆ। ਉਥੇ ਜਾ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਬਾਊਂਸਰ ਨੇ ਕਿਹਾ ਜਦੋਂ ਤੱਕ ਤੇਰੇ  ਮਾਪੇ ਨਹੀਂ ਆਉਂਦੇ ਇਸ ਤਰ੍ਹਾਂ ਹੀ ਖੜ੍ਹਾ ਰਹਿ।
ਇਸ ਘਟਨਾ ਦਾ ਪਤੀ ਲੱਗਣ 'ਤੇ ਕਮਲਜੀਤ ਸੁਸਾਇਟੀ ਦੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਉਥੇ ਪੁੱਜੇ ਅਤੇ ਬੱਚੇ ਨੂੰ ਛੁਡਵਾ ਕੇ ਲਿਆਏ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਸੀ ਲੇਕਿਨ ਬਾਅਦ ਵਿਚ ਬਾਊਂਸਰਾਂ ਨੇ ਮਾਫ਼ੀ ਮੰਗ ਲਈ। ਇਸ ਦੋਂ ਬਾਅਦ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.