ਵਾਸ਼ਿੰਗਟਨ, 13 ਜੁਲਾਈ, ਹ.ਬ. : ਅਮਰੀਕਾ ਵਿਚ ਚੀਨ ਤੇਜ਼ੀ ਨਾਲ ਚੋਣ ਮੁੱਦਾ ਬਣਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ ਜੋਅ ਬਿਡੇਨ ਇਸ ਗੱਲ ਨੂੰ ਲੈ ਕੇ ਹੋੜ ਹਨ ਕਿ ਡਰੈਗਨ ਨੂੰ ਕੌਣ ਜ਼ਿਆਦਾ ਨਿਸ਼ਾਨਾ ਬਣਾਉਂਦਾ ਹੈ।
ਕਿਹੜਾ ਬੀਜਿੰਗ ਖ਼ਿਲਾਫ਼ ਸਖ਼ਤ ਰਵਈਆ  ਜ਼ਾਹਰ ਕਰਦਾ ਹੈ। ਅਮਰੀਕਾ ਵਿਚ ਇਸ ਸਾਲ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਇਸ ਚੋਣ ਵਿਚ ਟਰੰਪ ਅਪਣੀ ਰਿਪਬਲਿਕਨ ਪਾਰਟੀ ਵਲੋਂ ਉਮੀਦਵਾਰ ਹਨ, ਜਦ ਕਿ ਬਿਡੇਨ ਵਿਰੋਧੀ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ।
ਟਰੰਪ ਦੀ ਪ੍ਰਚਾਰ ਟੀਮ ਵਲੋਂ ਜਾਰੀ ਕੀਤੇ ਗਏ ਇਸ਼ਤਿਹਾਰਾਂ ਵਿਚ ਬਿਡੇਨ ਚੀਨੀ ਰਾਸ਼ਟਪਰਤੀ ਸ਼ੀ ਜਿਨਪਿੰਗ ਦੇ ਨਾਲ ਦਿਖ ਰਹੇ ਹਨ। ਹਾਲਾਂਕਿ ਟਰੰਪ ਖੁਦ ਵੀ ਅਜਿਹਾ ਕਰ ਚੁੱਕੇ ਹਨ। ਉਹ ਅਪਣੇ ਫਲੋਰਿਡਾ ਕਲੱਬ ਵਿਚ ਜਿਨਪਿੰਗ ਦੀ ਮੇਜ਼ਬਾਨੀ ਤੱਕ ਕਰ ਚੁੱਕੇ ਹਨ। ਜਦ ਕਿ ਬਿਡੇਨ ਦੀ ਪ੍ਰਚਾਰ ਟੀਮ  ਨੇ ਜਿਹੜੀ ਸਵੀਰਾਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿਚ ਇਹ ਦਿਖਾਇਆ ਗਿਆ ਕਿ ਟਰੰਪ ਕੋਰੋਨਾ ਵਾਇਰਸ ਨੂੰ ਘੱਟ ਦੱਸ ਰਹੇ ਹਨ। ਉਹ ਮਹਮਾਰੀ ਦੇ ਬਾਰੇ ਦੇ ਵਿਚ ਪਾਰਦਰਸ਼ਤਾ ਲਈ ਜਿਨਪਿੰਗ ਦੀ ਸ਼ਲਾਘਾ ਕਰ ਰਹੇ ਹਨ।
ਹਾਲਾਂਕਿ ਇਹ ਸਾਫ ਹੋ ਚੁੱਕਾ ਹੈ ਕਿ ਚੀਨ ਨੇ ਦੁਨੀਆ ਤੋਂ ਕੋਰੋਨਾ ਦੇ ਬਾਰੇ ਵਿਚ ਜਾਣਕਾਰੀ ਲੁਕਾਈ ਸੀ। ਇਸ਼ਤਿਹਾਰਾਂ ਦੀ ਸਮੀਖਿਆ ਕਰਨ ਵਾਲੇ ਫਰੈਂਕ ਨੇ ਕਿਹਾ, ਮੈਨੂੰ ਲੱਗਦਾ ਹੇ ਕਿ ਇਹ ਗੰਭੀਰ ਮਾਮਲਾ ਹੋਣ ਜਾ ਰਿਹਾ ਹੈ, ਲੇਕਿਨ ਮੈਂ ਇਹ ਨਹੀਂ ਜਾਣਦਾ ਕਿ ਕਿਸ ਨੂੰ ਇਸ ਦਾ ਫਾਇਦਾ ਹੋਵੇਗਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਚੋਣ ਵਿਚ ਚੀਨ ਸਿਰਫ ਇੱਕ ਵਿਦੇਸ਼ ਨੀਤੀ ਦਾ ਮੁੱਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.