ਪੇਸ਼ਾਵਰ, 13 ਜੁਲਾਈ, ਹ.ਬ. : ਬਾਲੀਵੁਡ ਦੇ ਪ੍ਰਸਿੱਧ ਕਪੂਰ ਖਾਨਦਾਨ ਦੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਸਥਿਤ ਇਤਿਹਾਸਕ ਖਾਨਦਾਨੀ ਹਵੇਲੀ 'ਤੇ ਢਹਿਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਮੌਜੂਦਾ ਮਾਲਕ ਜੌਹਰੀ ਹਾਜੀ ਮੁਹੰਮਦ ਇਸ ਨੂੰ ਡੇਗ ਕੇ ਕਮਰਸ਼ੀਅਲ ਕੰਪਲੈਕਸ ਬਣਾਉਣ 'ਤੇ ਅੜੇ ਹੋਏ ਹਨ। ਇਸ ਤੋਂ ਪਹਿਲਾਂ ਰਿਸ਼ੀ ਕਪੂਰ ਨੇ 2018 ਵਿਚ ਪਾਕਿਸਤਾਨ ਸਰਕਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਕਪੂਰ ਹਵੇਲੀ ਨੂੰ ਅਜਾਇਬ ਘਰ ਵਿਚ ਬਦਲਣ ਦੀ ਅਪੀਲ ਕੀਤੀ ਸੀ। ਹਵੇਲੀ ਦੀ ਅਨੁਮਾਨਤ ਲਾਗਤ ਕਰੀਬ 5 ਕਰੋੜ ਰੁਪਏ ਹੈ। ਜੌਹਰੀ ਪਹਿਲਾਂ ਵੀ  ਹਵੇਲੀ ਡੇਗਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਖੈਬਰ ਪਖਤੂਨਖਵਾ ਦੇ ਵਿਰਾਸਤ ਵਿਭਾਗ ਨੇ ਉਨ੍ਹਾਂ ਦੇ ਖ਼ਿਲਾਫ਼ ਐਫਆਈਆਰ ਵੀ ਦਰਜ ਕਰਾਈ ਸੀ। ਦੂਜੇ ਪਾਸੇ ਸਥਾਨਕ Îਨਿਵਾਸੀਆਂ ਨੇ ਕਿਹਾ, ਹਵੇਲੀ ਭੂਤ ਬੰਗਲੇ ਵਿਚ ਤਬਦੀਲ ਹੋ ਗਈ ਹੈ। ਮੀਂਹ, ਭੂਚਾਲ ਤੇ ਤੂਫਾਲ ਦੇ ਚਲਦਿਆਂ ਇਸ ਦੀ ਹਾਲਤ ਵਿਗੜ ਰਹੀ ਹੈ। ਇਹ ਇਮਾਰਤ ਕਦੇ ਵੀ ਡਿੱਗ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.