ਵਾਸ਼ਿੰਗਟਨ, 13 ਜੁਲਾਈ, ਹ.ਬ. : ਅਮਰੀਕਾ ਵਿਚ ਅਫ਼ਰੀਕਨ ਮੂਲ ਦੀ ਮਹਿਲਾ ਨੇ ਅਮਰੀਕੀ ਸਮੁੰਦਰੀ ਫੌਜ ਵਿਚ ਲੈਫਟੀਨੈਂਟ ਮੈਡਲਿਨ ਸਵੀਕਲ ਨੇ ਪਹਿਲੀ  ਅਫ਼ਰੀਕਨ ਮੂਲ ਦੀ ਪਾਇਲਟ ਬਣ ਕੇ ਇਤਿਹਾਸ ਰਚਿਆ। ਅਮਰੀਕੀ ਸਮੁੰਦਰੀ ਫੌਜ ਵਲੋਂ ਨੇਵਲ ਏਅਰ ਟਰੇਨਿੰਗ ਕਮਾਂਡ ਦੁਆਰਾ ਕੀਤੇ ਗਏ ਟਵੀਟ ਵਿਚ ਮੈਡਲਿਨ ਦੀ ਇਸ ਉਪਲਧੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਲਿਖਿਆ ਗਿਆ ਕਿ ਟਰੇÎਨਿੰਗ ਪੂਰੀ ਕਰਨ ਤੋਂ ਬਾਅਦ ਏਅਰਕਰਾਫਟ ਉਡਾਉਣ ਵਾਲੀ ਪਹਿਲੀ ਅਫ਼ਰੀਕਨ ਮੂਲ ਦੀ ਮਹਿਲਾ ਪਾਇਲਟ ਬਣ ਗਈ ਹੈ। ਇਸ ਤੋਂ ਪਹਿਲਾਂ ਅਮਰੀਕੀ ਨੇਵੀ ਨੇ ਟਵੀਟ ਕੀਤਾ ਸੀ। ਨੇਵਲ ਏਅਰ ਟਰੇਨਿੰਗ ਕਮਾਂਡ ਨੇ ਅਪਣੇ ਟਵੀਟ ਵਿਚ ਕਿਹਾ ਕਿ ਫਲਾਇੰਗ ਅਫ਼ਸਰ ਮੈਡਲਿਨ ਨੇ ਵਿੰਗਸ ਆਫ਼ ਗੋਲਡ ਹਾਸਲ ਕੀਤਾ ਹੈ। ਅਮਰੀਕੀ ਜਲ ਸੈਨਾ ਦੀ ਏਅਰਵਿੰਗ ਵਿਚ ਇਹ ਸਨਮਾਨ ਪਾਉਣ ਵਾਲੀ ਉਹ ਪਹਿਲੀ ਅਫ਼ਰੀਕਨ ਮੂਲ ਦੀ ਔਰਤ ਹੈ। ਉਨ੍ਹਾਂ 31 ਜੁਲਾਈ ਨੂੰ ਸਮਾਰੋਹ ਵਿਚ ਇਹ ਬੈਜ ਦਿੱਤਾ ਜਾਵੇਗਾ।
ਵਰਜੀਨਿਆ ਦੇ ਬੁਰਕੇ ਦੀ ਰਹਿਣ ਵਾਲੀ ਮੈਡਲਿਨ ਨੇ ਸਾਲ 2017 ਵਿਚ ਯੂਐਸ ਨੇਵਲ ਅਕੈਡਮੀ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਕਿੰਗਸਵਿਲੇ ਵਿਚ ਰੈਡਹਾਕਸ ਟਰੇਨਿੰਗ ਸਕਵਾਡਰਨ 21 ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਪਿਛਲੇ ਮਹੀਨੇ ਅਮਰੀਕੀ ਜਲ ਸੈਨਾ ਨੇ Îਇਸ ਗੱਲ ਦੇ ਸੰਕੇਤ ਦਿੱਤੇ ਸੀ ਕਿ ਉਹ ਰੰਗਭੇਦ ਅਤੇ ਨਸਲਵਾਦ ਦੇ ਮੁੱਦਿਆਂ ਨੂੰ ਹਲ ਕਰਨਾ ਚਾਹੁੰਦੀ ਹੈ।  ਤਾਕਿ ਇਨ੍ਹਾਂ ਭਾਈਚਾਰਿਆਂ ਨਾਲ ਜੁੜੇ ਲੋਕਾਂ ਦੇ ਕੰਮ ਕਰਨ ਵਿਚ ਮੁਸ਼ਕਲਾਂ ਖਤਮ ਹੋਣ, ਜਲ ਸੈਨਾ ਵਿਚ ਇਨ੍ਹਾਂ ਬਰਾਬਰੀ ਨਾਲ ਮੌਕੇ ਮਿਲਣ।

ਹੋਰ ਖਬਰਾਂ »

ਹਮਦਰਦ ਟੀ.ਵੀ.