ਵਾਸ਼ਿੰਗਟਨ, 13 ਜੁਲਾਈ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਫੇਸ ਮਾਸਕ ਪਹਿਨੇ ਦੇਖਣ ਤੋਂ ਬਅਦ ਫਸਟ ਲੇਡੀ ਮੇਲਾਨੀਆ ਟਰੰਪ  ਨੇ ਪਿਛਲੇ ਹਫ਼ਤੇ ਦ ਮੇਰੀ ਐਲਿਜ਼ਾਬੈਥ ਹਾਊਸ ਦੀ ਯਾਤਰਾ ਦੌਰਾਨ ਮਾਸਕ ਵਿਚ ਖੁਦ ਦਾ ਵੀਡੀਓ ਪੋਸਟ ਕੀਤਾ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦਾ ਪਰਵਾਰ ਕੋਰੋਨਾ ਵਾਇਰਸ ਅਤੇ ਉਸ  ਤੋਂ ਬਚਾਅ  ਦੇ ਲਈ ਲਾਗੂ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਸਭ ਤੋਂ ਪਿੱਛੇ ਰਹਿ ਰਹੇ ਹਨ। ਟਰੰਪ ਹਰ ਜਗ੍ਹਾ ਬਿਨਾਂ ਮਾਸਕ ਦੇ ਚਲੇ ਜਾਂਦੇ ਸੀ, ਜਿੱਥੇ ਇਸ 'ਤੇ ਕਾਫੀ ਹੰਗਾਮਾ ਹੋਇਆ ਅਤੇ ਲਗਾਤਾਰ ਵਧ ਰਹੇ ਅਮਰੀਕਾ ਵਿਚ ਕੋਰੋਨਾ ਮਾਮਲਿਆਂ ਦੇ ਵਿਚ ਉਨ੍ਹਾਂ ਪਹਿਲੀ ਵਾਰ ਮਾਸਕ ਪਾਏ ਦੇਖਿਆ। ਹੁਣ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਮਾਸਕ ਪਾਏ ਨਜ਼ਰ ਆਈ।
ਮੇਲਾਨੀਆ ਦੁਆਰਾ ਉਨ੍ਹਾਂ ਦੇ ਸੋਸ਼ਲ  ਮੀਡੀਆ ਅਕਾਊਂਟ 'ਤੇ ਮੈਰੀ ਐਲਿਜ਼ਾਬੈਥ  ਹਾਊਸ ਦੀ ਯਾਤਰਾ ਦਾ ਇੱਕ ਵੀਡੀਓ ਪੋਸਟ ਕੀਤਾ ਗਿਆ ਜਿਸ ਵਿਚ ਉਹ ਮਾਸਕ ਪਾਏ ਨਜ਼ਰ ਆਈ। ਅਪਣੇ ਇਸ ਟਵੀਟ ਵਿਚ ਉਨ੍ਹਾਂ ਨੇ ਯਾਤਰਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਰੀ ਐਲਿਜ਼ਾਬੈਥ ਹਾਊਸ ਦੇ ਕਰਮਚਾਰੀਆਂ, ਮਾਤਾਵਾਂ ਅਤੇ ਬੱਚਿਆਂ ਦੇ ਨਾਲ ਸਮਾਂ ਬਿਤਾ ਕੇ ਚੰਗਾ ਲੱਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.