ਸਿਡਨੀ, 13 ਜੁਲਾਈ, ਹ.ਬ. : ਹਾਂਗਕਾਂਗ ਵਿਚ ਜਬਰੀ  ਥੋਪੇ ਗਏ ਚੀਨ ਦੇ ਨਵੇਂ ਕੌਮੀ ਸੁਰੱਖਿਆ ਕਾਨੂੰਨ ਦੀ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਆਸਟ੍ਰੇਲੀਆ ਜਿਹੇ ਕਈ ਮੁਲਕਾਂ ਨੇ ਆਲੋਚਨਾ ਕੀਤੀ ਹੈ। ਭਾਰੀ ਵਿਰੋਧ ਦੇ ਬਾਵਜੂਦ ਚੀਨ ਨੇ ਹਾਂਗਕਾਂਗ ਵਿਚ ਕੌਮੀ ਸੁਰੱਖਿਆ ਕਾਨੂੰਨ ਦਾ ਪਹਿਲਾ ਦਫਤਰ ਖੋਲ੍ਹ ਦਿੱਤਾ ਹੈ। ਹਵਾਲਗੀ ਸੰਧੀ ਖਤਮ ਕਰਨ ਤੋਂ ਬਾਅਦ ਹੁਣ ਆਸਟ੍ਰੇਲੀਆ ਹਾਂਗਕਾਂਗ ਦੇ 10 ਹਜ਼ਾਰ ਲੋਕਾਂ ਦੇ ਲਈ ਪੱਕੀ ਨਾਗਰਿਕਤਾ ਦਾ ਪ੍ਰਸਤਾਵ ਦੇਣ ਜਾ ਰਿਹਾ ਹੈ।  ਆਸਟ੍ਰੇਲੀਆ ਦੀ  ਸਰਕਾਰ ਨੇ ਕਿਹਾ ਕਿ ਉਹ ਇੱਥੇ ਰਹਿ ਰਹੇ ਹਾਂਗਕਾਂਗ ਦੇ 10 ਹਜ਼ਾਰ ਨਾਗਰਿਕਾਂ ਦਾ ਵਰਤਮਾਨ ਵੀਜ਼ਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਪੱਕੀ ਨਾਗਰਿਕਤਾ ਲਈ ਅਪਲਾਈ ਕਰਨ ਦਾ ਮੌਕਾ ਦੇਵੇਗਾ। ਪ੍ਰਧਾਨ ਮੰਤਰੀ ਸਕੌਟ ਦੀ ਅਗਵਾਈ ਵਾਲੀ ਸਰਕਾਰ ਦਾ ਮੰਨਣਾ ਹੈ ਕਿ ਹਾਂਗਕਾਂਗ ਵਿਚ ਨਵਾਂ ਕਾਨੂੰਨ ਲਾਗੂ ਕਰਨ ਦਾ ਮਤਲਬ ਹੈ ਕਿ ਲੋਕਤੰਤਰ ਸਮਰਥਕਾਂ ਨੂੰ ਸਿਆਸੀ ਸੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਹਾਂਗਕਾਂਗ ਪਾਸਪੋਰਟ ਵਾਲੇ ਕਈ ਲੋਕ ਹੋਰ ਜਗ੍ਹਾ 'ਤੇ ਜਾਣ ਲਈ ਥਾਂ ਦੀ ਤਲਾਸ਼ ਕਰਨਗੇ। ਇਸ ਲਈ ਅਸੀਂ ਅਪਣਾ ਵਧੀਕ ਵੀਜ਼ਾ ਵਿਕਲਪ ਉਨ੍ਹਾਂ ਸਾਹਮਣੇ ਰੱÎਖਿਆ ਹੈ।  ਸਥਾਈ ਨਿਵਾਸ ਪਾਉਣ ਦੇ ਲਈ ਚਰਿੱਤਰ, ਕੌਮੀ ਸੁਰੱਖਿਆ ਅਤੇ ਇਸੇ ਤਰ੍ਹਾਂ ਦੀ ਹੋਰ ਪ੍ਰੀਖਿਆਵਾਂ ਪਾਸ ਕਰਨੀਆਂ ਹੋਣਗੀਆਂ। ਸਥਾਈ Îਨਿਵਾਸੀ ਤੋਂ ਬਾਅਦ ਨਾਗਰਿਕਤਾ ਦਾ ਰਸਤਾ ਸਾਫ ਹੋ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.