ਜਲੰਧਰ, 13 ਜੁਲਾਈ, ਹ.ਬ. : ਕਰਫਿਊ ਅਤੇ ਲੌਕਡਾਊਨ ਦੇ ਵਿਚ ਐਤਵਾਰ ਨੂੰ ਬਾਂਦਰ ਨੇ ਪੁਲਿਸ ਵਾਲਿਆਂ ਨੂੰ ਕਾਫੀ ਭਜਾਇਆ। ਮਾਮਲਾ ਜਲੰਧਰ ਦੇ ਰਾਮਾ ਮੰਡੀ ਚੌਕ ਦਾ ਹੈ। ਬਾਂਦਰ, ਟਰੈਫਿਕ ਪੁਲਿਸ ਦੀ  ਚਲਾਨ ਬੁਕ ਲੈ ਕੇ ਕਾਫੀ ਦੇਰ  ਤੱਕ ਟੇਬਲ 'ਤੇ ਬੈਠਾ ਰਿਹਾ। ਉਸ ਨੂੰ ਭਜਾਉਣ ਲਈ ਪੁਲਿਸ ਨੇ ਕਾਫੀ ਜੱਦੋ ਜਹਿਦ ਕੀਤੀ। ਦੱਸ ਦੇਈਏ ਕਿ ਰਾਮਾ ਮੰਡੀ ਚੌਕ ਦੇ ਇੱਕ ਪਾਸੇ ਜਲੰਧਰ ਦਾ ਕੈਂਟ ਏਰੀਆ ਹੈ ਤੇ ਦੂਜੇ ਪਾਸੇ ਹੁਸ਼ਿਆਰਪੁਰ ਹਾਈਵੇ ਅਤੇ ਸਾਹਮਣੇ ਜਲੰਧਰ ਹਾਈਵੇ ਹੈ। ਚੌਕ 'ਤੇ ਪੁਲਿਸ ਵਲੋਂ ਨਾਕਾ ਲਾਇਆ  ਜਾਂਦਾ ਹੈ। ਐਤਵਾਰ ਨੂੰ ਵੀ ਲੌਕਡਾਊਨ ਦੌਰਾਨ ਪੁਲਿਸ ਨੇ ਨਾਕਾ ਲਾਇਆ ਸੀ। ਇਸ ਦੌਰਾਨ ਇੱਕ ਬਾਂਦਰ ਟੇਬਲ 'ਤੇ ਜਾ ਕੇ ਬੈਠ ਗਿਆ। ਉਹ ਚਲਾਨ ਬੁੱਕ ਨੂੰ ਫਰੋਲਣ ਲੱਗਾ ਤੇ ਪੈਨ ਵੀ ਹੱਥ ਵਿਚ ਲੈ ਲਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਜਿਵੇਂ ਕਿਸੇ ਦਾ ਚਲਾਨ ਕੱਟ ਰਿਹਾ ਹੋਵੇ।  ਇਸ ਦੌਰਾਨ ਪੁਲਿਸ ਵਾਲੇ ਨਜ਼ਾਰਾ ਦੇਖਦੇ ਰਹੇ। ਜਦ ਉਨ੍ਹਾਂ ਬਾਂਦਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਘੁੜਕੀ ਦੇ ਕੇ ਉਨ੍ਹਾਂ ਡਰਾ ਦਿੱਤਾ। ਹਾਲਾਂਕਿ ਮਹਿਲਾ ਪੁਲਿਸ ਕਰਮੀ ਕਿਸੇ ਤਰ੍ਹਾਂ ਚਲਾਨ ਬੁੱਕ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.