ਪੀਐਮ ਮੋਦੀ ਨਾਲ ਵਰਚੁਅਲੀ ਮੀਟਿੰਗ ਮਗਰੋਂ ਸੁੰਦਰ ਪਿਚਾਈ ਨੇ ਕੀਤਾ ਐਲਾਨ

ਨਵੀਂ ਦਿੱਲੀ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨਾਲ ਵਰਚੁਅਲੀ ਮੀਟਿੰਗ ਕੀਤੀ। ਇਸ ਮੀਟਿੰਗ ਮਗਰੋਂ ਸੁੰਦਰ ਪਿਚਾਈ ਨੇ ਭਾਰਤ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ। ਪਿਚਾਈ ਨੇ ਕਿਹਾ ਕਿ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਲਈ ਗੂਗਲ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਵੇਗਾ। ਗੂਗਲ ਅਗਲੇ 5 ਤੋਂ 7 ਸਾਲਾਂ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਵਰਚੁਅਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਕਿਸਾਨਾਂ ਤੋਂ ਲੈ ਕੇ ਡਾਟਾ ਸਿਕਿਉਰਿਟੀ ਤੱਕ ਦੇ ਮੁੱਦੇ 'ਤੇ ਗੱਲਬਾਤ ਕੀਤੀ। ਇਸ ਸਬੰਧੀ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਨ•ਾਂ ਨੇ ਗੂਗਲ ਦੇ ਸੀਈਓ ਨਾਲ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ। ਖਾਸ ਤੌਰ 'ਤੇ ਤਕਨੀਕ ਰਾਹੀਂ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉਦਮੀਆਂ ਦੇ ਜੀਵਨ ਨੂੰ ਬਦਲਣ ਦੇ ਵਿਸ਼ੇ 'ਤੇ ਚਰਚਾ ਹੋਈ। ਇਸ ਦੌਰਾਨ ਕੋਰੋਨਾ ਦੇ ਸਮੇਂ 'ਚ ਉਭਰ ਰਹੇ ਨਵੇਂ ਕਾਰਜ ਸੱਭਿਆਚਾਰ ਬਾਰੇ ਗੱਲਬਾਤ ਕੀਤੀ ਗਈ। ਉਨ•ਾਂ ਚੁਣੌਤੀਆਂ 'ਤੇ ਵੀ ਚਰਚਾ ਹੋਈ, ਜੋ ਵਿਸ਼ਵ ਮਹਾਂਮਾਰੀ ਨੇ ਸਪੋਰਟਸ ਜਿਹੇ ਖੇਤਰਾਂ ਵਿੱਚ ਲਿਆ ਦਿੱਤੀਆਂ ਹਨ। ਡਾਟਾ ਸਿਕਿਉਰਿਟੀ ਅਤੇ ਸਾਇਬਰ ਸਿਕਿਉਰਿਟੀ ਦੇ ਮਹੱਤਵ ਬਾਰੇ ਵੀ ਗੱਲ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ•ਾਂ ਸੁੰਦਰ ਪਿਚਾਈ ਕੋਲੋਂ ਗੂਗਲ ਦੀਆਂ ਉਪਲੱਬਧੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ•ਾਂ ਨੂੰ ਗੂਗਲ ਦੇ ਉਨ•ਾਂ ਕੰਮਾਂ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ, ਜੋ ਉਨ•ਾਂ ਨੇ ਸਿੱਖਿਆ, ਡਿਜੀਟਲ ਇੰਡੀਆ, ਡਿਜੀਟਲ ਪੇਮੈਂਟ ਦੇ ਸੈਕਟਰ ਨੂੰ ਅੱਗੇ ਵਧਾਉਣ ਲਈ ਕੀਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.