ਨਵੀਂ ਦਿੱਲੀ, 14 ਜੁਲਾਈ, ਹ.ਬ. : ਦਿੱਲੀ ਦੇ ਮਾਦੀਪੁਰ ਇਲਾਕੇ ਵਿਚ ਸੜਕ 'ਤੇ ਚਾਕੂਆਂ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਇੱਕ ਨਾਬਾਲਿਗ ਨੇ ਅਪਣੇ ਦੋ ਦੋਸਤਾਂ ਨਾਲ ਮਿਲ ਕੇ ਨੌਜਵਾਨ ਦੀ ਸੜਕ 'ਤੇ ਚਾਕੂਆਂ ਨਾਲ ਗੋਦ ਕੇ ਹੱਤਿਆ ਕਰ ਦਿੱਤੀ। ਤਿੰਨੋਂ ਨਾਬਾਲਿਗਾਂ ਨੇ ਮਨੀਸ਼ ਮਹਿਤਾ 'ਤੇ ਚਾਕੂਆਂ ਨਾਲ 70 ਵਾਰ ਕੀਤੇ ਅਤੇ ਫਰਾਰ ਹੋ ਗਏ। ਪੂਰੀ ਵਾਰਦਾਤ ਸੜਕ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਦਾ ਵੀਡੀਓ ਬਾਅਦ ਵਿਚ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਿਆ। ਮਨੀਸ਼ ਨੇ ਇੱਕ ਨਾਬਾਲਿਗ ਨੂੰ ਡੇਢ ਮਹੀਨੇ ਪਹਿਲਾਂ ਬਾਈਕ 'ਤੇ ਸਟੰਟ ਕਰਨ ਤੋਂ ਰੋਕਿਆ ਸੀ ਅਤੇ ਉਸ ਨੂੰ ਡਾਂਟਿਆ ਸੀ।  ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਦਬੋਚ ਲਿਆ। ਮਨੀਸ਼ ਗੱਡੀ ਚਲਾ ਕੇ ਪਰਵਾਰ ਦਾ ਗੁਜ਼ਾਰਾ ਕਰਦਾ ਸੀ। ਜਿਸ ਦੇ ਪਰਵਾਰ ਵਿਚ ਪਤਨੀ, ਦੇ ਬੇਟੀਆਂ ਅਤੇ ਇੱਕ ਬੇਟਾ ਹੈ। ਘਟਨਾ ਦੀ ਵੀਡੀਓ ਸੜਕ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਮਨੀਸ਼ ਦੇ ਪਿੱਛੇ ਤਿੰਨੋਂ ਭੱਦਜੇ ਹੋਏ ਨਜ਼ਰ ਆ ਰਹੇ। ਉਨ੍ਹਾਂ ਨੇ ਮਨੀਸ਼ 'ਤੇ ਉਦੋਂ ਤੱਕ ਵਾਰ ਕੀਤੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.