ਵਾਸ਼ਿੰਗਟਨ, 14 ਜੁਲਾਈ, ਹ.ਬ. : ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਹੱਤਿਆ ਦੇ ਇੱਕ ਮਾਮਲੇ ਵਿਚ ਮੌਤ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ। ਇੰਡੀਆਨਾ ਦੀ ਸੰਘੀ ਜੇਲ੍ਹ ਵਿਚ ਦੋਸ਼ੀ ਨੂੰ ਪਹਿਲਾਂ ਘਾਤਕ ਇੰਜੈਕਸ਼ਨ ਲਾਇਆ ਜਾਣਾ ਸੀ, ਉਸ ਦੇ ਠੀਕ ਪਹਿਲਾਂ ਇਹ ਫ਼ੈਸਲਾ ਆਇਆ। ਟਰੰਪ  ਪ੍ਰਸ਼ਾਸਨ ਨੇ ਫ਼ੈਸਲੇ ਖ਼ਿਲਾਫ਼ ਉਚ ਅਦਾਲਤ ਵਿਚ ਅਪੀਲ ਕੀਤੀ ਹੈ। ਜ਼ਿਲ੍ਹਾ ਜੱਜ ਤਾÎਨਿਆ ਚੁਟਕਨ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਅਜੇ ਕਈ ਕਾਨੂੰਨੀ ਮੁੱਦਿਆਂ ਦਾ ਹੱਲ ਕੀਤਾ ਜਾਣਾ ਹੈ। ਜੱਜ ਨੇ ਇਹ ਵੀ ਕਿਹਾ ਕਿ ਤੁਰੰਤ ਨਿਆਇਕ ਪ੍ਰਕਿਰਿਆ ਨਾਲ ਜਨਤਾ ਦੀ ਸੇਵਾ ਨਹੀਂ ਕੀਤੀ ਜਾ ਸਕਦੀ। ਅਮਰੀਕਾ ਵਿਚ 2003 ਤੋਂ ਬਾਅਦ ਕਿਸੇ ਦੋਸ਼ੀ ਨੂੰ ਪਹਿਲੀ ਵਾਰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ।
ਸੰਘੀ ਅਦਾਲਤ ਨੇ ਇੱਕ ਦਿਨ ਪਹਿਲਾਂ ਹੀ ਓਕਲਾਹੋਮ ਦੇ ਯੂਕੋਨ ਦੇ ਰਹਿਣ ਵਾਲੇ ਦੋਸ਼ੀ ਡੇਨੀਅਲ ਲੇਵਿਸ ਦੀ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਈ ਸੀ। ਲੀ ਨੂੰ ਇੰਡੀਆਨਾ ਦੇ ਟੇਰੇ ਹੌਤੇ ਸੰਘੀ ਜੇਲ੍ਹ ਵਿਚ ਸਥਾਨਕ ਸਮੇਂ ਦੇ ਅਨੁਸਾਰ ਸ਼ਾਮ ਚਾਰ ਵਜੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ। ਉਸ ਨੂੰ ਅਰਕਾਂਸਸ ਵਿਚ 1996 ਵਿਚ ਹਥਿਆਰਾਂ ਦੇ ਡੀਲਰ ਵਿਲੀਅਮ ਮਿਊਲਰ, ਉਨ੍ਹਾਂ ਦੀ ਪਤਨੀ ਨੈਂਸੀ ਅਤੇ ਅੱਠ ਸਾਲਾ ਬੇਟੀ ਸਰਾਹ ਪਾਵੇਲ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.