ਵਾਸ਼ਿੰਗਟਨ, 14 ਜੁਲਾਈ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਵੱਡਾ ਫ਼ੈਸਲਾ ਕਰਦੇ ਹੋਏ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਖੇਤਰੀ ਦਾਅਵੇ ਨੂੰ ਸਪਸ਼ਟ ਤੌਰ 'ਤੇ ਖਾਰਜ ਕਰਦੇ ਹੋਏ ਕਿਹਾ ਕਿ ਉਸ ਦੇ ਕੋਲ ਖੇਤਰ ਵਿਚ ਅਪਣੀ ਇੱਛਾ ਮਨਮਾਨੇ ਢੰਗ ਨਾਲ ਲਾਗੂ ਕਰਨ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਅਮਰੀਕਾ ਨੇ ਕਿਹਾ ਕਿ ਚੀਨ ਦੇ 'ਦੁਨੀਆ ਨੂੰ ਹੜੱਪਣ' ਦੇ ਨਜ਼ਰੀਏ ਦੀ 21ਵੀਂ ਸਦੀ ਵਿਚ ਕੋਈ ਜਗ੍ਹਾ ਨਹੀਂ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਨੀਤੀ ਸਬੰਧੀ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੁਨੀਆ ਬੀਜਿੰਗ ਨੂੰ ਇਸ ਗੱਲ ਦੀ ਆਗਿਆ ਨਹੀਂ ਦੇਵੇਗੀ ਕਿ ਉਹ ਦੱਖਣੀ ਚੀਨ ਸਾਗਰ ਨੂੰ ਅਪਣਾ ਸਮੁੰਦਰੀ ਸਾਮਰਾਜ ਸਮਝੇ। ਉਨ੍ਹਾਂ ਕਿਹਾ ਕਿ ਅਮਰੀਕਾ ਸਾਡੇ ਦੱਖਣੀ ਪੂਰਵੀ ਏਸ਼ੀਆਈ ਸਹਿਯੋਗੀਆਂ ਅਤੇ ਸਾਂਝੀਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਦੇ ਇਹ ਅਧਿਕਾਰ ਕੌਮਾਂਤਰੀ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਦੇ ਅਨੁਰੂਪ ਹਨ।  ਅਮਰੀਕਾ ਨੇ ਕਿਹਾ ਕਿ ਉਹ ਸਮੁੰਦਰਾਂ ਦੀ ਸੁਰੱਖਿਆ ਅਤੇ ਖੁਦਮੁਖਤਿਆਰੀ ਦੇ ਸਨਮਾਨ ਦੀ ਰੱਖਿਆ ਦੇ ਲਈ ਕੌਮਾਂਤਰੀ ਭਾਈਚਾਰੇ ਦੇ ਨਾਲ ਖੜ੍ਹਾ ਹੈ ਅਤੇ ਦੱਖਣੀ ਚੀਨ ਸਾਗਰ ਵਿਚ 'ਤਾਕਤਵਰ ਦੀ ਹਰ ਚੀਜ਼  ਜਾਇਜ਼' ਹੋਣ ਦੀ ਗੱਲ ਖਾਰਜ ਕਰਦਾ ਹੈ। ਪੋਂਪੀਓ ਨੇ ਕਿਹਾ ਕਿ ਚੀਨ ਸਮੁੱਦਰੀ ਦਾਅਵਿਆਂ  ਨੂੰ ਕਾਨੂੰਨੀ ਤੌਰ 'ਤੇ ਲਾਗੂ ਨਹੀਂ ਕਰ ਸਕਦਾ। ਚੀਨ ਦੇ ਦੁਨੀਆ 'ਤੇ ਕਬਜ਼ਾ ਕਰਨ ਦੇ ਨਜ਼ਰੀਏ ਦਾ 21ਵੀਂ ਸਦੀ ਵਿਚ ਸਥਾਨ ਨਹੀਂ ਹੈ। ਟਰੰਪ ਪ੍ਰਸ਼ਾਸਨ ਦੇ ਇਸ ਐਲਾਨ ਦਾ ਕਈ ਅਮਰੀਕੀ ਸਾਂਸਦਾਂ ਨੇ ਸੁਆਗਤ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.