ਅੰਮ੍ਰਿਤਸਰ, 14 ਜੁਲਾਈ, ਹ.ਬ. : ਥਾਣਾ ਗੇਟ ਹਕੀਮਾਂ ਪੁਲਿਸ ਨੇ ਵੱਡਾ ਹਰੀਪੁਰਾ ਵਿਚ 6 ਜੂਨ ਨੂੰ ਸੂਰਜ ਨਾਂ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਅਤੇ ਉਨ੍ਹਾਂ ਪਨਾਹ ਦੇਣ ਵਾਲੇ ਨੂੰ ਕਾਬੂ ਕੀਤਾ ਹੈ। ਚੰਦਨ ਅਤੇ ਰਵੀ ਕੁਮਾਰ ਉਰਫ ਕਾਲੂ ਨਿਵਾਸੀ ਛੋਟਾ ਹਰੀਪੁਰਾ ਨੂੰ ਹਰਵਿੰਦਰ ਸਿੰਘ  ਉਰਫ ਹੰਸਾ ਨਿਵਾਸੀ ਗੁਰੂ ਰਾਮਦਾਸ ਐਵÎਨਿਊ ਕੋਟ ਖਾਲਸਾ ਦੇ ਘਰ ਤੋਂ Îਨਿਕਲਦੇ ਸਮੇਂ ਕਾਬੂ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ਤੋਂ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਪਿਸਟਲ ਅਤੇ ਮੋਟਰ ਸਾਈਕਲ ਬਰਾਮਦ ਹੋਇਆ।ਇਨ੍ਹਾਂ ਵਿਚ ਦੋ ਮੁਲਜ਼ਮਾਂ ਨੂੰ ਮ੍ਰਿਤਕ ਅਪਣੀ ਭਤੀਜੀ ਨੂੰ ਮਿਲਣੋ ਰੋਕਦਾ ਸੀ, ਇਸ  ਲਈ ਭਤੀਜੀ ਦੇ ਕਹਿਣ 'ਤੇ ਹੀ ਦੋਵਾਂ ਦੀ ਹੱਤਿਆ ਕੀਤੀ ਸੀ। ਸਾਰੇ ਮੁਲਜ਼ਮ  ਸ਼ਾਤਿਰ ਅਪਰਾਧੀ ਹਨ ਜਿਨਾਂ ਵਿਚੋਂ ਇੱਕ ਐਨਡੀਪੀਐਸ ਐਕਟ, ਹੱਤਿਆ ਦੀ ਕੋਸ਼ਿਸ਼ ਅਤੇ ਆਰਮਸ ਐਕਟ ਤਹਿਤ 10 ਮਾਮਲੇ ਦਰਜ ਹਨ।
ਏਸੀਪੀ ਸੈਂਟਰਲ ਪ੍ਰਵੇਸ਼ ਚੋਪੜਾ ਅਤੇ ਐਸਐਚਓ ਨੇ ਦੱਸਿਆ ਕਿ ਸਤਪਾਲ ਉਰਫ ਤੂਕਾ Îਨਿਵਾਸੀ ਗਲੀ ਨੰਬਰ 5 ਵੱਡਾ ਹਰੀਪੁਰਾ ਦੇ ਬਿਆਨਾਂ 'ਤੇ ਹੱਤਿਆ ਤੇ ਆਰਮਸ ਐਕਟ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਕਰਤਾ ਨੇ ਦੱਸਿਆ ਸੀ ਕਿ ਸ਼ੰਭੂ-ਚੰਦਨ ਦੇ ਰਿਸ਼ਤੇਦਾਰ ਦੀ ਬੇਟੀ ਸੋਨੀਆ ਉਰਫ ਰੇਨੂੰ Îਨਿਵਾਸੀ ਵੱਡਾ ਹਰੀਪੁਰਾ ਦੇ ਨਾਲ ਨਾਜਾਇਜ਼ ਸਬੰਧ ਸੀ ਅਤੇ ਉਨ੍ਹਾਂ ਰੋਕਣ ਦੇ ਕਾਰਨ ਹੀ ਰੇਨੂੰ ਦੀ ਸਲਾਹ ਨਾਲ ਸੂਰਜ ਦਾ ਕਤਲ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.