ਨਵੀਂ ਦਿੱਲੀ, 14 ਜੁਲਾਈ, ਹ.ਬ : ਭਾਰਤੀ ਮੂਲ ਦੇ ਖੋਜੀਆਂ ਦੇ ਇਕ ਦਲ ਨੇ ਫੇਫੜਿਆਂ ਤੋਂ ਇਲਾਵਾ ਵੀ ਕੋਰੋਨਾ ਵਾਇਰਸ ਦਾ ਪ੍ਰਭਾਵ ਪਾਇਆ ਹੈ। ਉਨ੍ਹਾਂ ਆਪਣੀ ਤਰ੍ਹਾਂ ਦੀ  ਪਹਿਲੀ ਡੂੰਘੀ ਸਮੀਖਿਆ ਵਿਚ ਇਹ ਸਲਾਹ ਦਿੱਤੀ ਹੈ ਕਿ ਡਾਕਟਰ ਇਸ ਦਾ ਇਲਾਜ ਸਰੀਰ ਦੇ ਵੱਖ-ਵੱਖ ਤੰਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਰੋਗ ਦੇ ਤੌਰ 'ਤੇ ਕਰਨ। ਇਸ ਵਿਚ ਬਲੱਡ ਕਲਾਟਿੰਗ , ਗੁਰਦਿਆਂ ਦਾ ਕੰਮ ਨਾ ਕਰਨਾ ਅਤੇ ਬੇਹੋਸ਼ੀ ਵਰਗੇ ਨਿਊਰੋਲਾਜੀਕਲ ਲੱਛਣ ਸ਼ਾਮਲ ਹਨ। ਨੇਚਰ ਮੈਡੀਸਨ ਪੱਤ੍ਰਕਾ ਵਿਚ ਪ੍ਰਕਾਸ਼ਿਤ ਅਧਿਐਨਾਂ ਦੀ ਸਮੀਖਿਆ ਮੁਤਾਬਕ, ਕੋਰੋਨਾ ਮਰੀਜ਼ਾਂ ਨੂੰ ਗੁਰਦੇ, ਦਿਲ ਅਤੇ ਦਿਮਾਗ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੋਜੀਆਂ ਨੇ ਇਹ ਸਿਫਾਰਸ਼ ਕੀਤੀ ਹੈ ਕਿ ਡਾਕਟਰ ਸਾਹ ਰੋਗ ਦੇ ਨਾਲ ਹੀ ਇਨ੍ਹਾਂ ਸਮੱਸਿਆਵਾਂ ਦਾ ਵੀ ਇਲਾਜ ਕਰਨ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੀ ਖੋਜੀ ਆਕ੍ਰਿਤੀ ਗੁਪਤਾ ਨੇ ਕਿਹਾ, 'ਮੈਂ ਸ਼ੁਰੂਆਤ ਤੋਂ ਹੀ ਅਗਲੇ ਮੋਰਚੇ 'ਤੇ ਹਾਂ। ਮੈਨੂੰ ਮਰੀਜ਼ਾਂ ਵਿਚ ਬਲੱਡ ਕਲਾਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ। ਡਾਇਬਟੀਜ਼ ਨਾਲ ਪੀੜਤ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਵੱਧ ਪਾਇਆ ਗਿਆ। ਕਈ ਮਰੀਜ਼ਾਂ ਦੇ ਦਿਲ ਅਤੇ ਗੁਰਦਿਆਂ ਨੂੰ ਵੀ ਨੁਕਸਾਨ ਪਾਇਆ ਗਿਆ। ਅਧਿਐਨ ਨਾਲ ਜੁੜੇ ਅਮਰੀਕਾ ਦੇ ਹਾਵਰਡ ਮੈਡੀਕਲ ਸਕੂਲ ਦੇ ਖੋਜੀ ਕਾਰਤਿਕ ਸਹਿਗਲ ਨੇ ਕਿਹਾ, 'ਪੂਰੀ ਦੁਨੀਆ ਦੇ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਵਿਚ ਲੱਗੇ ਹਨ ਕਿ ਇਹ ਘਾਤਕ ਵਾਇਰਸ ਕਿਸ ਤਰ੍ਹਾਂ ਨਾਲ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਜਕੜ ਲੈਂਦਾ ਹੈ।'

ਹੋਰ ਖਬਰਾਂ »

ਹਮਦਰਦ ਟੀ.ਵੀ.