ਮੁੰਬਈ, 14 ਜੁਲਾਈ, ਹ.ਬ : ਬਾਲੀਵੁੱਡ ਐਕਟਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਨਾਨਾਵਤੀ ਹਸਪਤਾਲ ਵਿਚ ਭਰਤੀ ਹਨ। ਉੱਥੇ ਹੀ ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਘਰ ਵਿਚ ਹੀ  ਹਨ। ਜ਼ਿਕਰਯੋਗ ਹੈ ਕਿ ਦੋਵਾਂ ਦੀ ਸਿਹਤ ਹੋ ਠੀਕ ਹੈ ਤੇ ਦੋਵਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਬੱਚਨ ਪਰਿਵਾਰ ਦੇ ਚਾਰ ਮੈਂਬਰਾਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਘਰ ਨੂੰ ਕੰਟੋਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ।  ਰਿਪੋਰਟ ਅਨੁਸਾਰ ਅਮਿਤਾਭ ਬੱਚਨ ਦੇ 26 ਸਟਾਫ ਮੈਂਬਰਾਂ ਦਾ ਟੈਸਟ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਕ ਨਿਊਜ਼ ਚੈਨਲ ਅਨੁਸਾਰ ਹਸਪਤਾਲ ਨਾਲ ਨਾਲ ਜੁੜੇ ਸੂਤਰਾਂ  ਤੋਂ ਪਤਾ ਲੱਗਿਆ ਹੈ ਕਿ ਅਮਿਤਾਭ ਤੇ ਅਭਿਸ਼ੇਕ ਦੀ ਸਿਹਤ ਠੀਕ ਹੋ ਰਹੀ ਹੈ। ਦੋਵਾਂ ਨੂੰ ਇਕ ਜਿਹਾ ਖਾਣਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਦੋਵਾਂ ਵਿਚ ਕੋਰੋਨਾ ਦੇ ਹੋਰ ਲੱਛਣ ਨਹੀਂ ਦੇਖੇ ਗਏ ਹਨ। ਫਿਲਮ ਅਭਿਨੇਤਰੀ ਰਾਏ ਤੇ ਅਰਾਧਿਆ ਬੱਚਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਹੁਣ ਇਸ 'ਤੇ ਅਭਿਸ਼ੇਕ ਬੱਚਨ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੋਵੇਂ ਘਰਾਂ ਵਿਚ ਹੀ ਸੈਲਫ ਆਈਸੋਲੇਸ਼ਨ 'ਚ ਰਹਿਣਗੇ ਜਦ ਕਿ ਅਭਿਸ਼ੇਕ ਤੇ ਅਮਿਤਾਭ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.