ਬੀਜਿੰਗ, 14 ਜੁਲਾਈ, ਹ.ਬ. : ਅਮਰੀਕਾ ਦੁਆਰਾ ਚੀਨ ਦੇ ਚਾਰ ਰਾਜ ਨੇਤਾਵਾਂ ਦੇ ਖ਼ਿਲਾਫ਼ ਲਾਈ ਗਈ ਪਾਬੰਦੀ ਤੋਂ ਬਾਅਦ ਹੁਣ ਚੀਨ ਨੇ ਵੀ ਟਿਟ ਫਾਰ ਟੈਟ ਦੀ ਨੀਤੀ ਅਪਣਾਈ ਹੈ। ਇਸ ਦੇ ਤਹਿਤ ਚੀਨ ਨੇ ਉਹੀ ਕਦਮ ਚੁੱਕਿਆ ਹੈ ਜੋ ਅਮਰੀਕਾ ਨੇ ਚੁੱਕਿਆ।  ਚੀਨ ਨੇ ਅਮਰੀਕੀ ਸੈਨੇਟਰਸ ਰੁਬਿਓ ਅਤੇ ਕਰੂਜ਼ ਤੋਂ ਇਲਾਵਾ ਧਾਰਮਿਕ ਆਜ਼ਾਦੀ ਸਬੰਧੀ ਰਾਜਦੂਤ ਸੈਮ ਅਤੇ ਸਮਿਥ ਦੀ ਐਂਟਰੀ 'ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਚੀਨ ਨੇ ਇਹ ਪਾਬੰਦੀ ਘੱਟ ਗਿਣਤੀ ਸਮੂਹਾਂ ਅਤੇ ਲੋਕਾਂ ਦੇ ਪੰਥ ਦੇ ਪ੍ਰਤੀ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੀ ਨੀਤੀਆਂ ਦੀ ਉਨ੍ਹਾਂ ਦੀ ਆਲੋਚਨਾ ਨੂੰ ਲੈ ਕੇ ਲਾਈ ਹੈ।  ਇਸ ਦੀ ਜਾਣਕਾਰੀ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਹੁਆ ਚੁਨਯਿੰਗ ਨੇ ਕਿਹਾ ਕਿ ਅਮਰੀਕਾ ਦੁਆਰਾ ਕੀਤੀ ਗਈ ਕਾਰਵਾਈਆਂ ਕਾਰਨ ਚੀਨ-ਅਮਰੀਕਾ ਸਬੰਧਾਂ ਨੂੰ ਗੰਭੀਰ ਨੁਕਸਾਨ ਪੁੱਜਿਆ ਹੈ। ਹੁਆ ਨੇ ਸਾਫ ਕਰ ਦਿੱਤਾ ਕਿ ਚੀਨ ਅੱਗੇ ਵੀ ਅਮਰੀਕੀ ਪ੍ਰਤੀਕ੍ਰਿਆ ਦੇ ਮੁਤਾਬਕ ਕਦਮ ਚੁੱਕੇਗਾ। ਹਾਲਾਂਕਿ ਅਮਰੀਕਾ ਜਾਂ ਚੀਨ ਵਲੋਂ ਇਹ ਨਹੀਂ ਕਿਹਾ ਗਿਆ ਕਿ ਜਿਹੜੇ ਸੈਨੇਟਰਸ 'ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਦੀ ਕੋਈ ਚੀਨ ਦੀ ਯਾਤਰਾ ਦੀ ਯੋਜਨਾ ਸੀ ਵੀ ਜਾਂ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.