ਸੀਹੋਰ (ਰਾਜਸਥਾਨ), 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਉਮਾ ਭਾਰਤੀ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਵਿੱਚ ਜੋ ਘਟਨਾ ਵਾਪਰੀ ਅਤੇ ਰਾਜਸਥਾਨ ਵਿੱਚ ਜੋ ਘਟਨਾ ਵਾਪਰਨ ਦੇ ਆਸਾਰ ਬਣ ਰਹੇ ਹਨ, ਉਸ ਦੇ ਲਈ ਰਾਹੁਲ ਗਾਂਧੀ ਜ਼ਿੰਮੇਦਾਰ ਹਨ, ਕਿਉਂਕਿ ਉਹ ਨੌਜਵਾਨ ਨੇਤਾਵਾਂ ਨੂੰ ਕਾਂਗਰਸ ਵਿੱਚ ਅੱਗੇ ਨਹੀਂ ਆਉਣ ਦਿੰਦੇ। ਰਾਹੁਲ ਗਾਂਧਹੀ ਪਾਰਟੀ ਵਿੱਚ ਜਿਸ ਪ੍ਰਕਾਰ ਦਾ ਮਾਹੌਲ ਬਦਾ ਦਿੰਦੇ ਹਨ, ਉਸ ਨਾਲ ਆਪਸੀ ਫੁੱਟ ਪੈਂਦੀ ਹੈ ਅਤੇ ਉਸ ਫੁੱਟ ਨਾਲ ਨਜਿੱਠਣ ਦੀ ਸੂਝ-ਬੂਝ ਰਾਹੁਲ ਵਿੱਚ ਨਹੀਂ ਹੈ। ਭਗਵਾਨ ਮਹਾਕਾਲ ਦੇ ਦਰਸ਼ਨ ਕਰਕੇ ਸੀਹੋਰ ਪੁੱਜੀ ਉਮਾ ਭਾਰਤੀ ਪ੍ਰਾਚੀਨ ਚਿੰਤਾਮਨ ਗਣੇਸ਼ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਵਾਪਸ ਭੋਪਾਲ ਪਰਤ ਗਈ। ਉਮਾ ਭਾਰਤੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਪਾ ਰਹੇ ਹਨ ਅਤੇ ਦੋਸ਼ੀ ਸਾਨੂੰ ਠਹਿਰਾਉਂਦੇ ਹਨ।
ਉੁਮਾ ਭਾਰਤੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦੇ ਨੌਜਵਾਨ ਨੇਤਾਵਾਂ ਤੋਂ ਜਲਣ ਹੁੰਦੀ ਹੈ। ਉਨ•ਾਂ ਨੂੰ ਲਗਦਾ ਹੈ ਕਿ ਜਿਓਤੀਰਾਦਿੱਤਿਆ ਸਿੰਧਿਆ ਅਤੇ ਸਚਿਨ ਪਾਇਲਟ ਜਿਹੇ ਪੜ•ੇ-ਲਿਖੇ ਆਗੂਆਂ ਨੂੰ ਵੱਡੇ ਅਹੁਦੇ ਦਿੱਤੇ ਗਏ ਤਾਂ ਕਾਂਗਰਸ 'ਚ ਉਹ ਖੁਦ (ਰਾਹੁਲ) ਪਿੱਛੇ ਰਹਿ ਜਾਣਗੇ। ਉਨ•ਾਂ ਦੀ ਇਸ ਈਰਖਾ ਦੀ ਸ਼ਿਕਾਰ ਪੂਰੀ ਕਾਂਗਰਸ ਪਾਰਟੀ ਹੋ ਗਈ ਹੈ।
ਉਨ•ਾਂ ਕਿਹਾ ਕਿ ਸਚਿਨ ਪਾਇਲਟ ਜਾਂ ਹੋਰ ਕੋਈ ਵੀ ਕਾਂਗਰਸੀ ਨੇਤਾ ਜੇਕਰ ਭਾਜਪਾ ਵਿੱਚ ਆਏਗਾ ਤਾਂ ਪਾਰਟੀ ਉਨ•ਾਂ ਦਾ ਸਨਮਾਨ ਕਰੇਗੀ, ਕਿਉਂਕਿ ਭਾਜਪਾ ਵਿੱਚ ਸਭ ਦੇ ਲਈ ਥਾਂ ਹੈ। ਇੱਥੇ ਕਿਸੇ ਨਾਲ ਈਰਖਾ ਨਹੀਂ ਹੁੰਦੀ। ਉਨ•ਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਈਰਖਾ ਹੀ ਕਾਂਗਰਸ ਦੇ ਵਿਨਾਸ਼ ਦਾ ਕਾਰਨ ਹੈ। ਜਦੋਂ ਤੱਕ ਗਾਂਧੀ ਪਰਿਵਾਰ ਕਾਂਗਰਸ ਵਿੱਚ ਦਖ਼ਲ ਦੇਣਾ ਬੰਦ ਨਹੀਂ ਕਰੇਗਾ, ਤਦ ਤੱਕ ਅਜਿਹਾ ਹੀ ਹੁੰਦਾ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.