ਕੈਲੀਫੋਰਨੀਆ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਲਗਭਗ ਇੱਕ ਹਫ਼ਤਾ ਪਹਿਲਾਂ ਕੈਲੀਫੋਰਨੀਆ ਦੀ ਪੀਰੂ ਝੀਲ ਵਿੱਚ ਆਪਣੇ ਪੁੱਤਰ ਨਾਲ ਤੈਰਾਕੀ ਲਈ ਗਈ ਹਾਲੀਵੁਡ ਅਦਾਕਾਰਾ ਨਾਇਆ ਰਿਵੇਰਾ ਲਾਪਤਾ ਸੀ ਅਤੇ ਅੱਜ ਉਸ ਦੀ ਲਾਸ਼ ਝੀਲ ਵਿੱਚੋਂ ਬਰਾਮਦ ਹੋਈ। ਝੀਲ 'ਚ ਤੈਰਦੀ ਕਿਸ਼ਤੀ 'ਤੇ ਅਦਾਕਾਰਾ ਦਾ ਸਿਰਫ਼ 4 ਸਾਲ ਦਾ ਬੱਚਾ ਮਿਲਿਆ ਸੀ, ਪਰ ਉਹ ਖੁਦ ਉਸੇ ਦਿਨ ਤੋਂ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ 6 ਦਿਨ ਬਾਅਦ ਝੀਲ ਵਿੱਚੋਂ ਇੱਕ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ 33 ਸਾਲਾ ਹਾਲੀਵੁਡ ਅਦਾਕਾਰਾ ਨਾਇਆ ਰਿਵੇਰਾ ਵਜੋਂ ਹੋਈ।
ਕਈ ਹਾਲੀਵੁਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਤੇ ਆਪਣੀ ਹਿੱਟ ਮਿਊਜ਼ੀਕਲ ਸੀਰੀਜ਼ 'ਗਲੀ' ਨੂੰ ਲੈ ਕੇ ਕਾਫ਼ੀ ਮਸ਼ਹੂਰ ਹੋਈ ਰਿਵੇਰਾ 8 ਜੁਲਾਈ ਨੂੰ ਆਪਣੇ ਬੇਟੇ ਜੋਸੇ ਨਾਲ ਝੀਲ ਵੱਲ ਗਈ ਸੀ। ਉਸ ਨੇ ਉੱਥੇ 3 ਘੰਟੇ ਲਈ ਕਿਸ਼ਤੀ ਕਿਰਾਏ 'ਤੇ ਲਈ ਅਤੇ ਆਪਣੇ ਪੁੱਤਰ ਨਾਲ ਝੀਲ ਦੇ ਵਿਚਕਾਰ ਪਹੁੰਚ ਗਈ। ਤਿੰਨ ਘੰਟੇ ਬਾਅਦ ਜਦੋਂ ਹਾਲੀਵੁਡ ਅਦਾਕਾਰਾ ਦੀ ਕਿਸ਼ਤੀ ਵਾਪਸ ਨਹੀਂ ਪਰਤੀ ਤਾਂ ਇੱਕ ਹੋਰ ਕਿਸ਼ਤੀ ਰਾਹੀਂ ਉਸ ਦੀ ਭਾਲ ਕੀਤੀ ਗਈ। ਜਦੋਂ ਕਿਸ਼ਤੀ ਮਿਲੀ ਤਾਂ ਉਸ 'ਤੇ ਸਿਰਫ਼ ਅਦਾਕਾਰਾ ਰਿਵੇਰਾ ਦਾ ਬੱਚਾ ਸੀ, ਜਦ ਕਿ ਉਹ ਖੁਦ ਗਾਇਬ ਸੀ। ਇਸ ਮਗਰੋਂ ਹੈਲੀਕਾਪਟਰ, ਗੋਤਾਖੋਰ ਅਤੇ ਡਰੋਨ ਆਦਿ ਨਾਲ ਉਸ ਦੀ ਭਾਲ ਕੀਤੀ ਗਈ ਅਤੇ ਅੱਜ ਉਸ ਦੀ ਲਾਸ਼ ਬਰਾਮਦ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.