ਕੁੱਝ ਘੰਟੇ ਬਾਅਦ ਹੀ ਜ਼ਹਿਰ ਦਾ ਇੰਜੈਕਸ਼ਨ ਲਾਇਆ
ਵਾਸ਼ਿੰਗਟਨ, 15 ਜੁਲਾਈ, ਹ.ਬ. : ਅਮਰੀਕੀ ਫੈਡਰਲ ਸੁਪਰੀਮ ਕੋਰਟ ਨੇ ਕੁਲ 17 ਸਾਲ ਬਾਅਦ ਕਿਸੇ ਕੈਦੀ ਨੂੰ ਸਜ਼ਾ ਏ ਮੌਤ ਦੀ ਸਜ਼ਾ ਸੁਣਾਈ ਅਤੇ ਸਜ਼ਾ ਸੁਣਾਉਣ ਦੇ ਕੁਝ ਹੀ ਘੰਟੇ ਅੰਦਰ ਇੱਕ ਪੂਰੇ ਪਰਵਾਰ ਦੀ ਹੱÎਤਿਆ ਕਰਨ  ਵਾਲੇ ਅਮਰੀਕੀ ਨਾਗਰਿਕ ਨੂੰ ਜ਼ਹਿਰ ਦਾ Îਇੰਜੈਕਸ਼ਨ ਦੇ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਮੰਗਲਵਾਰ ਨੂੰ ਪੀੜਤ ਧਿਰ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਨੇ ਤੀਹਰੇ ਹੱਤਿਆ ਕਾਂਡ  ਦੇ ਦੋਸ਼ੀ 47 ਸਾਲਾ ਡੇਨੀਅਲ ਡੇਵਿਸ  ਨੂੰ ਮੌਤ ਦੀ ਸਜ਼ਾ ਦਿੱਤੀ ਗਈ।
ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਪੰਜ ਵਿਚੋਂ ਚਾਰ ਮਤਾਂ ਦੇ ਨਾਲ ਸੁਣਾਈ ਸੀ। ਲੀ ਨੇ 1996 ਵਿਚ ਅਰਾਕਾਂਸਾਸ ਦੇ ਇੱਕ ਪਰਵਾਰ ਦੀ ਬੱਚੇ ਸਣੇ ਹੱÎਤਿਆ ਕਰ ਦਿੱਤੀ ਸੀ। ਹਥਿਆਰਾਂ ਦੇ ਡੀਲਰ ਵਿਲੀਅਮ ਮਿਊਲਰ, ਉਨ੍ਹਾਂ ਦੀ ਪਤਨੀ ਨੈਂਸੀ ਅਤੇ ਅੱਠ ਸਾਲ ਦੀ ਬੇਟੀ ਸਰਾਹ ਪਾਵੇਲ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਹੱਤਿਆ ਤੋਂ ਪਹਿਲਾਂ ਪੂਰੇ ਪਰਵਾਰ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਸੀ।
ਕੋਰਟ ਦੇ ਫ਼ੈਸਲੇ 'ਤੇ ਡੇਨੀਅਲ ਨੂੰ ਸਜ਼ਾ ਸੋਮਵਾਰ ਨੂੰ ਹੀ ਦਿੱਤੀ ਜਾਣੀ ਸੀ ਲੇਕਿਨ ਜ਼ਿਲ੍ਹਾ ਜੱਜ ਤਾÎਨਿਆ ਚੁਟਕਨ ਨੇ ਦਾਅਵਾ ਕੀਤਾ ਸੀ ਕਿ ਅਜੇ ਕੁਝ ਕਾਨੂੰਨੀ ਪੇਂਚ ਬਾਕੀ ਹਨ। ਲੇਕਿਨ ਇਸ ਗੱਲ ਨੂੰ ਰਾਤ ਭਰ ਚਲੀ ਸੁਣਵਾਈ ਦੇ ਨਾਲ ਹੀ ਸੁਲਝਾ ਲਿਆ ਗਿਆ ਅਤੇ ਡੇਨੀਅਲ ਨੂੰ ਮੰਗਲਵਾਰ ਦੀ ਸਵੇਰ ਜ਼ਹਿਰ ਦਾ Îਇੰਜੈਕਸ਼ਨ ਦੇ ਕੇ ਖਤਮ ਕਰ ਦਿੱਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.