ਰਿਓ ਡੀ ਜਨੇਰੀਓ, 15 ਜੁਲਾਈ, ਹ.ਬ. : ਬਰਾਜ਼ੀਲ ਦੇ ਸਾਓ ਪਾਓਲੋ ਵਿਚ 51 ਸਾਲਾ  (ਕਾਲੀ) ਔਰਤ ਦੀ ਗਰਦਨ 'ਤੇ ਖੜ੍ਹੇ ਦਿਖੇ ਪੁਲਿਸ ਕਰਮੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਔਰਤ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਨੂੰ 16 ਟਾਂਕੇ ਲੱਗੇ ਹਨ। ਇਹ ਘਟਨਾ 30 ਮਈ ਦੀ ਦੱਸੀ ਜਾ ਰਹੀ ਹੈ। ਪੀੜਤ ਔਰਤ 5 ਬੱਚਿਆਂ ਦੀ ਮਾਂ ਹੈ। 25 ਮਈ ਨੂੰ ਅਮਰੀਕਾ ਵਿਚ ਪੁਲਿਸ ਦੇ ਟਾਰਚਰ ਕਾਰਨ ਜਾਰਜ ਫਲਾਇਡ ਦੀ ਮੌਤ ਹੋ ਗਈ ਸੀ।
ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਓ ਪਾਓਲੋ ਦੇ ਗਵਰਨਰ ਡੋਰਿਆ ਨੇ ਦੋ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਗਵਰਨਰ ਨੇ ਸ਼ਹਿਰ ਦੇ 2 ਹਜ਼ਾਰ ਪੁਲਿਸ ਕਰਮੀਆਂ ਨੂੰ ਬਾਡੀ 'ਤੇ ਕੈਮਰਾ ਲਾਉਣ ਦੇ ਆਦੇਸ਼ ਦਿੱਤੇ।
ਅਮਰੀਕਾ ਦੀ ਮਿਨੇਪੋਲਿਸ ਸ਼ਹਿਰ ਦੀ ਪੁਲਿਸ ਨੇ 25 ਮਈ ਨੂੰ  ਜਾਰਜ ਫਲਾਇਡ ਨੂੰ ਅਫ਼ਰੀਕਨ-ਅਮਰੀਕਨ ਦੀ  ਗਰਾਸਰੀ ਸਟੋਰ ਵਿਚ ਧੋਖਾਧੜੀ ਦੇ ਦੋਸ਼ ਵਿਚ ਫÎੜਿਆ ਸੀ। ਇਸ ਦੌਰਾਨ ਪੁਲਿਸ ਅਧਿਕਾਰੀ ਡੈਰੇਕ ਨੇ ਫਲਾਇਡ ਨੂੰ ਹਥਕੜੀ ਲਾਈ। ਉਸ ਨੂੰ ਜ਼ਮੀਨ 'ਤੇ ਲਿਟਾ ਕੇ ਉਸ ਦੀ ਗਰਦਨ ਨੂੰ 8 ਮਿੰਟ ਤੱਕ  ਗੋਡੇ ਨਾਲ ਦਬਾਈ ਰੱÎਖਿਆ। ਇਸ ਕਾਰਨ ਉਸ ਦਾ ਸਾਹ ਰੁਕ ਗਿਆ ਤੇ ਉਸ ਦੀ ਮੌਤ ਹੋ ਗਈ।  ਵੀਡੀਓ ਵਾਇਰਲ ਹੁੰਦੇ ਹੀ ਦੁਨੀਆ ਭਰ ਵਿਚ ਪ੍ਰਦਰਸ਼ਨ ਹੋਏ। ਟਰੰਪ ਨੂੰ ਵੀ ਇਸ ਨੂ ੰਲੈ ਕੇ ਆਲੋਚਨਾ ਝਲਣੀ ਪਈ।

ਹੋਰ ਖਬਰਾਂ »

ਹਮਦਰਦ ਟੀ.ਵੀ.