ਫਾਜ਼ਿਲਕਾ, 15 ਜੁਲਾਈ, ਹ.ਬ. : ਵਿਆਹ ਦੇ ਦੋ ਦਿਨ ਬਾਅਦ ਹੀ ਲਾੜੀ ਵਲੋਂ ਸਹੁਰਿਆਂ ਨੂੰ ਠਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਸਕਰ 'ਚ ਛਪੀ ਰਿਪੋਰਟ ਅਨੁਸਾਰ ਨਿਸ਼ਾ ਰਾਣੀ ਨਾਂ ਦੀ ਲੜਕੀ ਨੇ ਫਾਜ਼ਿਲਕਾ ਦੇ ਰਾਧਾ ਸਵਾਮੀ ਕਲੌਨੀ ਗਲੀ ਨੰਬਰ 1 ਦੇ ਜਤਿੰਦਰ ਕੁਮਾਰ ਨੂੰ ਅਪਣਾ ਸ਼ਿਕਾਰ ਬਣਾਇਆ। ਲਾੜੀ ਵਿਆਹ ਦੇ ਤਿੰਨ ਬਾਅਦ ਹੀ 80 ਹਜ਼ਾਰ ਰੁਪਏ ਅਤੇ 10 ਲੱਖ ਦਾ ਸੋਨਾ ਲੈ ਕੇ ਫਰਾਰ ਹੋ ਜਾਂਦੀ ਹੈ।
ਜਾਂਚ ਅਧਿਕਾਰੀ ਐਚਸੀ ਮਲਕੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਕੁਮਾਰ  ਵਾਸੀ ਰਾਧਾ ਸਵਾਮੀ ਕਲੌਨੀ ਨੇ ਸ਼ਿਕਾਇਤ ਦਿੱਤੀ ਕਿ 5 ਜੂਨ ਨੂੰ ਉਸ ਦਾ ਵਿਆਹ ਪਿੰਡ ਕਾਠਗੜ੍ਹ ਵਿਚ ਹੋਇਆ ਸੀ। ਵਿਆਹ ਦੇ ਦੂਜੇ ਦਿਨ ਯਾਨੀ 7 ਜੂਨ ਨੂੰ  ਉਸ ਦਾ ਸਾਲਾ ਅਮਨਦੀਪ, ਉਸ ਦੀ ਸਾਲੇਹਾਰ ਅਨੂੰ, ਨਿਸ਼ਾ ਦੀ ਦਾਦੀ ਅਤੇ ਮਾਪੇ ਆਏ ਅਤੇ ਕਿਹਾ ਕਿ ਨਿਸ਼ਾ ਨੂੰ ਲੈਣ ਆਏ ਹਾਂ। ਸਭ ਨੇ ਰਲ ਮਿਲ ਕੇ ਰੋਟੀ ਖਾਧੀ ਤੇ ਨਿਸ਼ਾ ਪੇਕੇ ਚਲੀ ਗਈ। ਜਾਂਦੇ ਸਮੇਂ ਉਸ ਦੇ ਸਾਲੇ ਅਮਨਦੀਪ ਨੇ ਕਿਹਾ ਕਿ ਉਹ ਉਸ ਨੂੰ 9 ਜੂਨ ਨੂੰ ਛੱਡ ਜਾਣਗੇ।  ਪੇਕੇ ਘਰ ਜਾਂਦੇ ਸਮੇਂ Îਨਿਸ਼ਾ ਰਾਣੀ 20 ਤੋਲੇ ਸੋਨਾ ਅਤੇ 80 ਹਜ਼ਾਰ ਦੀ ਨਕਦੀ ਬਗੈਰ ਦੱਸੇ ਲੈ ਗਈ। 9 ਜੂਨ ਨੂੰ Îਨਿਸ਼ਾ ਨਹੀਂ ਤਾਂ ਫੋਨ ਕੀਤਾ। ਉਹ ਟਾਲਮਟੋਲ ਕਰਨ ਲੱਗੀ। ਸਾਲੇ ਨੇ ਵੀ  ਬਦਸਲੂਕੀ ਕੀਤੀ। ਅਗਲੇ ਦਿਨ ਉਹ ਪਤਨੀ ਨੂੰ ਲੈਣ ਸਹੁਰੇ ਗਿਆ ਤਾਂ ਉਸ ਨੂੰ ਘਰੋਂ ਕੱਢ ਦਿੱਤਾ। Îਨਿਸ਼ਾ ਨੇ ਕਿਹਾ ਕਿ ਠੱਗੀ ਮਾਰਨੀ ਸੀ ਮਾਰ ਲਈ। ਜੋ ਕਰਨਾ ਹੈ ਕਰ ਲਓ। ਦੋ ਘਰਾਂ ਨਾਲ ਪਹਿਲਾਂ ਵੀ ਠੱਗੀ ਮਾਰ ਚੁੱਕੀ ਹਾਂ।  ਮੇਰਾ ਕੁਝ ਨਹੀਂ ਕਰ ਸਕਦੇ। ਪੰਚਾਇਤ ਲੈ ਕੇ ਗਿਆ ਤਾਂ ਵੀ ਬੇਇੱਜ਼ਤ ਕਰਕੇ ਕੱਢ ਦਿੱਤਾ। ਪੁਲਿਸ ਨੇ ਜਤਿੰਦਰ ਦੇ ਬਿਆਨ 'ਤੇ ਪਤਨੀ Îਨਿਸ਼ਾ ਰਾਣੀ, ਸਹੁਰਾ, ਸਾਲਾ ਅਤੇ ਸੱਸ 'ਤੇ ਮਾਮਲਾ ਦਰਜ ਕਰ ਲਿਆ।
ਨਿਸ਼ਾ ਨੇ ਦੋ ਵਿਆਹ ਪਹਿਲਾਂ ਵੀ ਕੀਤੇ : ਨਿਸ਼ਾ ਨੇ 2017 ਵਿਚ ਜਲਾਲਾਬਾਦ ਦੇ ਪਿੰਡ ਸਿੱੱਧੂਵਾਲਾ ਵਿਚ ਫ਼ੌਜੀ ਸੁਰਜੀਤ ਨਾਲ ਹੋਇਆ ਸੀ। ਉਸ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰ ਲਈ।  ਜਲਾਲਾਬਾਦ ਦੇ ਪਿੰਡ ਫਲਿਆਂਵਾਲਾ ਦੇ ਨੌਜਵਾਨ ਨੇ ਪਹਿਲਾਂ ਹਕੀਕਤ ਪਤਾ ਚਲਣ 'ਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲੇਕਿਨ ਕਾਂਗਰਸੀ ਨੇਤਾ ਨੇ ਦਬਾਅ ਪਾ ਕੇ ਵਿਆਹ ਕਰਵਾ ਦਿੱਤਾ। ਉਸ ਨੂੰ ਹੁਣ ਵੀ ਧਮਕੀਆਂ ਦੇ ਕੇ ਠੱਗਦੇ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.