ਲੰਡਨ, 15 ਜੁਲਾਈ, ਹ.ਬ. : ਅਮਰੀਕਾ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੁਰੀ ਦੁਨੀਆ ਵਿਚ ਫੈਲ ਚੁੱਕਾ ਹੈ। ਇਸ ਨੂੰ ਲੈ ਕੇ ਹੁਣ ਹਰ ਪਾਸੇ ਲੋਕ ਮੁਖਰ ਹੋ ਰਹੇ ਹਨ। ਇਸੇ ਕੜੀ ਵਿਚ ਭਾਰਤੀ ਮੂਲ ਦੇ ਇੰਗਲੈਂਡ ਦੇ ਸਾਬਕਾ ਸਪਿੰਨਰ ਮੌਂਟੀ ਪਨੇਸਰ ਨੇ ਕਿਹਾ ਕਿ ਬ੍ਰਿਟੇਨ ਵਿਚ ਦੱਖਣੀ ਏਸ਼ੀਆਈ ਪਰਵਾਸੀਆਂ ਨੂੰ  ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਇਸ ਦੀ ਤੁਲਨਾ ਕਾਲੇ ਭਾਈਚਾਰੇ ਦੇ ਨਾਲ ਰੋਜ਼ਾਨਾ ਦੀ ਜ਼ਿੰਦਗੀ ਵਿਚ ਹੋ ਰਹੇ ਵਰਤਾਰੇ ਨਾਲ ਨਹੀਂ ਕੀਤੀ ਜਾ ਸਕਦੀ।
ਪਨੇਸਰ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਕਾਲੇ ਭਾਈਚਾਰੇ ਦੇ ਨਾਲ ਨਸਲਵਾਦ ਖਤਮ ਹੋਣਾ ਚਾਹੀਦਾ ਅਤੇ ਅਧਿਕਾਰੀਆਂ ਨੂੰ ਪੰਜ ਸਾਲ ਦੀ ਯੋਜਨਾ ਬਣਾ ਕੇ ਇਸ ਨੂੰ ਖਤਮ ਕਰਨਾ ਚਾਹੀਦਾ।
ਉਨ੍ਹਾਂ ਨੇ ਕਿਹਾ, ਜੇਕਰ ਕੋਈ Îਇੱਥੇ ਕਾਲਾ ਰੰਗ ਚੜ੍ਹੀ ਖਿੜਕੀਆਂ ਵਾਲੀ ਕਾਰ ਚਲਾਉਂਦਾ ਹੈ ਤਾਂ ਉਹ ਕਾਲਾ ਹੈ ਤੇ ਪੁਲਿਸ ਉਸ ਦੀ ਕਾਰ ਜ਼ਰੂਰ ਰੋਕੇਗੀ। ਇੱਥੇ ਕਾਲੇ ਲੋਗ ਰੋਜ਼ਾਨਾ ਪੁਲਿਸ ਦੇ ਖੌਫ ਦੇ ਸਾਏ ਵਿਚ ਜਿਊਂਦੇ ਹਨ। ਇੰਗਲੈਂਡ ਦੇ ਲਈ 50 ਟੈਸਟ ਵਿਚ 167 ਵਿਕਟਾਂ  ਲੈ ਚੁੱਕੇ ਪਨੇਸਰ ਨੇ ਕਿਹਾ, ਇਹ ਮੇਰੇ ਕਾਲੇ ਦੋਸਤ ਦੱਸਦੇ ਹਨ। ਉਹ ਸੁਪਰ ਮਾਰਕਿਟ ਜਾਂਦੇ ਹਨ ਤਾਂ ਲੋਕਾਂ ਨੂੰ ਉਨ੍ਹਾਂ 'ਤੇ ਚੋਰੀ ਦਾ ਸ਼ੱਕ ਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.