ਬੀਜਿੰਗ, 15 ਜੁਲਾਈ, ਹ.ਬ. : ਦੱਖਣੀ ਪੱਛਮੀ ਚੀਨ ਦੇ ਇੱਕ ਵੱਡੇ ਤਲਾਬ ਵਿਚ ਬਸ ਡੇਗਣ ਦੇ ਮਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ।  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਸ ਨੂੰ ਜੋ ਡਰਾਈਵਰ ਚਲਾ ਰਿਹਾ ਸੀ ਉਹ ਕਾਫੀ ਗੁੱਸੇ ਵਿਚ ਸੀ ਕਿਉਂਕਿ ਅਥਾਰਟੀ ਵਲੋਂ ਉਸ ਦਾ ਘਰ ਤੋੜ ਦਿੱਤਾ ਗਆ ਸੀ, ਉਹ ਪ੍ਰਸ਼ਾਸਨ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਜਿਸ ਕਾਰਨ ਉਸ ਨੇ ਬਸ ਨੂੰ ਹੀ ਤਲਾਬ ਵਿਚ ਡੇਗ ਦਿੱਤਾ , ਹਾਲਾਂਕਿ ਇਸ ਬਸ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਸੀ, ਹਾਦਸੇ ਵਿਚ ਬਸ ਡਰਾਈਵਰ ਦੀ ਵੀ ਮੌਤ ਹੋ ਗਈ ਸੀ। ਬੀਤੀ 7 ਜੁਲਾਈ ਨੂੰ ਇਹ ਹਾਦਸਾ ਵਾਪਰਿਆ ਸੀ।
ਗੁਝਝੋਊ ਸੂਬੇ ਦੇ ਇੱਥ ਸ਼ਹਿਰ ਅੰਸ਼ੂ ਵਿਚ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ 52 ਸਾਲਾ ਡਰਾਈਵਰ ਜਿਸ ਨੂੰ ਉਸ ਦੇ ਆਖਰੀ ਨਾਂ ਝਾਂਗ ਤੋਂ ਹੀ ਜਾਣਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਬਸ ਡਰਾਈਵਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ, ਉਸ ਦੇ ਕੋਲ ਜ਼ਿਆਦਾ ਪੈਸੇ ਨਹੀਂ ਸੀ, ਉਸ ਨੇ ਕਿਰਾਏ ਦਾ ਮਕਾਨ ਲੈ ਰੱਖਿਆ ਸੀ। ਪ੍ਰੰਤੂ ਉਥੇ ਵਿਕਾਸ ਕਰਨ ਲਈ ਉਸ ਦਾ ਮਕਾਨ ਤੋੜ ਦਿੱਤਾ।  ਉਸ ਨੂੰ ਮਕਾਨ ਡੇਗੇ ਜਾਣ 'ਤੇ ਪੈਸੇ ਵੀ ਨਹੀਂ ਮਿਲੇ ਸਨ। ਇਸ ਕਾਰਨ ਦੁਖੀ  ਹੋ ਕੇ  ਉਸ ਨੇ ਪ੍ਰਸ਼ਾਸਨ ਨੂੰ ਸਬਕ ਸਿਖਾਉਣ ਲਈ ੇ ਆਮ ਇਨਸਾਨਾਂ ਦੀ ਜਾਨ ਲੈ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.