ਚੰਡੀਗੜ੍ਹ, 21 ਜੁਲਾਈ, ਹ.ਬ. : ਕੁਝ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਤੇ ਕੁਝ ਲੋਕ ਪਤਲੇਪਨ ਤੋਂ ਪਰੇਸ਼ਾਨ ਹਨ। ਇਸ ਦੇ ਲਈ ਉਹ ਕਈ ਪ੍ਰਕਾਰ ਦੇ ਯਤਨ ਕਰਦੇ ਹਨ ਅਤੇ ਵਰਕਆਊਟ ਕਰਦੇ ਹਨ। ਇਸਦੇ ਬਾਵਜੂਦ ਉਹ ਭਾਰ ਵਧਾਉਣ ਜਾਂ ਘੱਟ ਕਰਨ ਵਿਚ ਸਫ਼ਲ ਨਹੀਂ ਹੋ ਪਾਉਂਦੇ। ਪਤਲੇਪਨ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਵਿਚ ਤਣਾਅ, ਭੁੱਖ ਘੱਟ ਲੱਗਣੀ, ਸਮੇਂ ਤੇ ਖਾਣਾ ਨਾ ਖਾਣਾ, ਪੋਸ਼ਣ ਦੀ ਕਮੀ ਆਦਿ ਹਨ। ਇਸਦੇ ਲਈ ਸੰਤੁਲਿਤ ਆਹਾਰ ਦੇ ਲਈ ਵਰਕਆਊਟ ਦੀ ਬਹੁਤ ਲੋੜ ਹੁੰਦੀ ਹੈ ਜੇਕਰ ਤੁਸੀਂ ਵੀ ਪਤਲੇਪਨ ਦੇ ਸ਼ਿਕਾਰ ਹੋ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਕੇ ਇਸਤੋਂ ਛੁਟਕਾਰਾ ਪਾ ਸਕਦੇ ਹੋ। ਮਾਹਿਰਾਂ ਦਾ ਮੰਨੀਏ ਤਾਂ ਕਿਸ਼ਮਿਸ਼ ਭਾਰ ਵਧਾਉਣ ਵਿਚ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ ਵਿਚ ਕੈਲੋਰੀ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕਿਸ਼ਮਿਸ਼ ਨੂੰ ਪਾਣੀ ਵਿਚ ਡੋਬ ਦਿਓ ਅਤੇ ਅਗਲੀ ਸਵੇਰ ਇਸਦਾ ਸੇਵਨ ਕਰੋ। ਇਸਦਾ ਜਲਦੀ ਅਸਰ ਦੇਖਣ ਨੂੰ ਮਿਲ ਸਕਦਾ ਹੈ।  ਘਿਓ ਫੈਟ ਦਾ ਪ੍ਰਮੁੱਖ ਸ੍ਰੋਤ ਹੈ ਜਦਕਿ ਸ਼ੂਗਰ ਵਿਚ ਖੰਡ ਹੁੰਦੀ ਹੈ। ਇਸ ਦੇ ਸੇਵਨ ਨਾਲ ਜਲਦੀ ਭਾਰ ਵੱਧਦਾ ਹੈ। ਇਸਦੇ ਲਈ ਜਦੋਂ ਤੁਸੀਂ ਖਾਣਾ ਖਾਓ, ਉਸ ਤੋਂ ਪਹਿਲਾਂ ਇਕ ਚਮਚ ਘਿਓ ਅਤੇ ਸਵਾਦ ਅਨੁਸਾਰ ਚੀਨੀ ਮਿਲਾ ਕੇ ਖਾਓ। ਇਸਦਾ ਸੇਵਨ ਲੰਚ ਅਤੇ ਡਿਨਰ ਤੋਂ ਪਹਿਲਾਂ ਕਰੋ।  ਭਾਰ ਵਧਾਉਣ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਧਾ ਦਰਜਨ ਕੇਲੇ ਜ਼ਰੂਰ ਖਾਓ।  ਇਸਦੇ ਲਈ ਤੁਸੀਂ ਦੁੱਧ ਦਾ ਇਸਤੇਮਾਲ ਕਰੋ ਤਾਂ ਬਿਹਤਰ ਹੈ। ਦੁੱਧ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ, ਜਦਕਿ ਸ਼ਹਿਦ ਵਿਚ ਪੌਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਸੇਵਨ ਨਾਲ ਭਾਰ ਵੱਧਣ ਲੱਗਦਾ ਹੈ। ਇਸਦੇ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਗਰਮ ਗੁਣਗੁਣੇ ਦੁੱਧ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਓ।

ਹੋਰ ਖਬਰਾਂ »

ਹਮਦਰਦ ਟੀ.ਵੀ.