ਚੰਡੀਗੜ੍ਹ , 21 ਜੁਲਾਈ, ਹ.ਬ :  ਸੈਕਟਰ-32 ਸਥਿਤ ਮਕਾਨ ਵਿਚ ਸੋਮਵਾਰ ਸਵੇਰੇ ਨਵਵਿਆਹੁਤਾ ਸਟਾਫ ਨਰਸ ਸ਼ੱਕੀ ਹਾਲਾਤ ਵਿਚ ਫਾਹੇ ਨਾਲ ਲਟਕੀ ਮਿਲੀ। ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਉਸ ਨੂੰ ਥੱਲੇ ਉਤਾਰ ਕੇ ਜੀਐੱਮਸੀਐੱਚ-32 ਵਿਚ ਦਾਖ਼ਲ ਕਰਵਾਇਆ। ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-34 ਥਾਣਾ ਪੁਲਿਸ ਨੇ ਮ੍ਰਿਤਕ ਮਨੀਸ਼ਾ ਦੇ ਪਰਿਵਾਰਕ ਮੈਂਬਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਕਰੇਗੀ। ਮੌਕੇ ਤੇ ਕੋਈ ਸੁਸਾਇਡ ਨੋਟ ਨਾ ਮਿਲਣਾ ਤੇ ਕੋਈ ਕਾਰਨ ਸਾਹਮਣੇ ਨਾ ਆਉਣ ਤੇ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਵਿਚ ਲੱਗੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.